...

19 December 2025

ਜਲਵਾਯੂ ਦੀ ਸੁਣਵਾਈ :ਭਾਰਤੀ ਹਿਮਾਲਿਆ ਵਿੱਚ ਪਰਿਆਵਰਣਕ ਕਾਰਵਾਈ ਲਈ ਉਤਪ੍ਰੇਰਕ ਵਜੋਂ ਕਮਿਊਨਿਟੀ ਰੇਡੀਓ ਦੀ ਭੂਮਿਕਾ



ਉੱਤਰਾਖੰਡ ਦੀਆਂ ਪਹਾੜੀਆਂ ਅਤੇ ਘਾਟੀਆਂ ਵਿੱਚ ਸਥਿਤ, ਕਮਿਊਨਿਟੀ ਰੇਡੀਓ – ਜਿਸਨੂੰ ਇੱਕ ਘੱਟ-ਲਾਗਤ, ਗੈਰ-ਲਾਭਕਾਰੀ ਪ੍ਰਸਾਰਣ ਪਲੇਟਫਾਰਮ ਵਜੋਂ ਪਰਿਭਾਸ਼ਿਤ ਕੀਤਾ ਗਿਆ ਹੈ ਜੋ ਸਥਾਨਕ ਕਮਿਊਨਿਟੀਆਂ ਦੁਆਰਾ ਅਤੇ ਉਹਨਾਂ ਲਈ ਚਲਾਇਆ ਜਾਂਦਾ ਹੈ - ਨਾਜ਼ੁਕ ਹਿਮਾਲੀਅਨ ਖੇਤਰ ਵਿੱਚ ਜਲਵਾਯੂ ਪਰਿਵਰਤਨ ਨੂੰ ਸੰਚਾਰ ਕਰਨ ਅਤੇ ਪਰਿਆਵਰਣਕ ਪ੍ਰਤੀ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਵਿੱਚ ਇੱਕ ਮਹੱਤਵਪੂਰਨ ਸਾਧਨ ਵਜੋਂ ਉੱਭਰ ਰਿਹਾ ਹੈ। ਇਹ ਸਟੇਸ਼ਨ, ਟਿਹਰੀ ਗੜ੍ਹਵਾਲ ਵਿੱਚ ਹੇਨਵਲਵਾਨੀ ਕਮਿਊਨਿਟੀ ਰੇਡੀਓ (90.4 ਐਫਐਮ), ਰੁਦਰਪ੍ਰਯਾਗ ਵਿੱਚ ਮੰਦਾਕਿਨੀ ਕੀ ਆਵਾਜ਼ (90.8 ਐਫਐਮ), ਅਤੇ ਨੈਨੀਤਾਲ ਵਿੱਚ ਕੁਮਾਉਂ ਵਾਣੀ ਕਮਿਊਨਿਟੀ ਰੇਡੀਓ ਸਟੇਸ਼ਨ (90.4 ਐਫਐਮ) ਸਿਰਫ਼ ਸਮੁਦਾਇਕ ਮੁੱਦਿਆਂ ਲਈ ਈਕੋ ਚੈਂਬਰ ਨਹੀਂ ਹਨ।ਇਹ ਰੇਡੀਓ ਸਟੇਸ਼ਨ ਆਪਣੇ ਆਪ ਵਿੱਚ ਗਿਆਨ ਪ੍ਰਣਾਲੀਆਂ ਹਨ, ਜੋ ਬਰਫ਼-ਖੇਤਰਾਂ ਗਲੇਸ਼ੀਅਲ ਦੇ ਸੁੰਗੜਨ, ਜੰਗਲਾਂ ਦੇ ਵਿਨਾਸ਼, ਪਾਣੀ ਦੀ ਕਮੀ, ਅਤੇ ਅਸਥਿਰ ਮੌਸਮ ਬਾਰੇ ਇਲਾਕਾਈ ਦ੍ਰਿਸ਼ਟੀਕੋਣ ਪੇਸ਼ ਕਰਦੇ ਹਨ । ਸੰਚਾਰ ਦਾ ਇਹ ਜ਼ਮੀਨੀ ਪੱਧਰ ਦਾ ਮਾਡਲ ਇਕੱਲੇ ਦੇ ਤਕਨੀਕ ਮਾਡਲ ਬਾਰੇ ਨਹੀਂ ਹੈ, ਸਗੋਂ ਵਿਸ਼ਵਾਸ, ਸੰਬੰਧਿਤਤਾ ਅਤੇ ਸਮੁਦਾਇਕ ਸਹਿਭਾਗਤਾ ਦੀ ਡੂੰਘੀ ਜੜ੍ਹਾਂ ਬਾਰੇ ਹੈ।

ਸਥਾਨਿਕ ਪੱਧਰ 'ਤੇ ਜਲਵਾਯੂ ਵਿਗਿਆਨ

ਕਮਿਊਨਿਟੀ ਰੇਡੀਓ ਰੋਜ਼ਾਨਾ ਦੀ ਭਾਸ਼ਾ ਵਿੱਚ ਜਲਵਾਯੂ ਵਿਗਿਆਨ ਦਾ ਅਨੁਵਾਦ ਕਰਨ ਵਿੱਚ ਉੱਤਮ ਹੈ। ਜਦੋਂ ਵਿਗਿਆਨਕ ਰਿਪੋਰਟਾਂ ਤਾਪਮਾਨ ਦੀਆਂ ਵਿਗਾੜਾਂ ਜਾਂ ਬਦਲੇ ਹੋਏ ਵਰਖਾ ਚੱਕਰ ਦੀ ਗੱਲ ਕਰਦੀਆਂ ਹਨ, ਤਾਂ ਇਹ ਰੇਡੀਓ ਸਟੇਸ਼ਨ ਇਸ ਨੂੰ ਸੰਬੰਧਿਤ ਨਿਰੀਖਣਾਂ ਵਿੱਚ ਵੰਡਦੇ ਹਨ: ਸੇਬ ਦੇ ਮੌਸਮ ਦਾ ਛੋਟਾ ਹੋਣਾ, ਮਾਨਸੂਨ ਵਿੱਚ ਦੇਰੀ, ਪਾਣੀ ਦੇ ਸੋਤਾਂ ਦਾ ਸੁੱਕ ਜਾਣਾ। ਮੰਦਾਕਿਨੀ ਕੀ ਆਵਾਜ਼ ਦੇ ਮਨਵੇਂਦਰ ਸਾਂਝਾ ਕਰਦੇ ਹਨ, "ਜੰਗਲ ਦੇ ਨੁਕਸਾਨ ਅਤੇ ਗਲੇਸ਼ੀਅਰ ਦੇ ਪਿਘਲਣ 'ਤੇ ਸਾਡੇ ਪ੍ਰੋਗਰਾਮ ਇਸ ਗੱਲ 'ਤੇ ਆਧਾਰਿਤ ਹਨ ਕਿ ਪਿੰਡ ਵਾਸੀ ਕੀ ਦੇਖਦੇ ਅਤੇ ਮਹਿਸੂਸ ਕਰਦੇ ਹਨ, ਘੱਟ ਬਰਫ਼ਬਾਰੀ, ਸੁੱਕ ਰਹੀਆਂ ਝਰਨੀਆਂ, ਜ਼ਿਆਦਾ ਭੂ-ਸਖਲਨ ।

ਇਹ ਸੰਖੇਪ ਚਰਚਾਵਾਂ ਨਹੀਂ ਹਨ। ਇਹ ਪਰਿਆਵਰਣਕ ਤਬਦੀਲੀ ਦੇ ਇੱਕ ਜੀਵਤ ਪੁਰਾਲੇਖ ਨੂੰ ਦਰਸਾਉਂਦੇ ਹਨ, ਜੋ ਸਥਾਨਕ ਉਪਭਾਸ਼ਾਵਾਂ ਵਿੱਚ ਪ੍ਰਸਾਰਿਤ ਹੁੰਦੀਆਂ ਹਨ, ਲੋਕ-ਜ਼ਾਤੀ ਗਿਆਨ ਨਾਲ ਜੁੜੀਆਂ ਹੁੰਦੀਆਂ ਹਨ, ਅਤੇ ਅਕਸਰ ਸਰੋਤਿਆਂ ਦੀਆਂ ਚਿੰਤਾਵਾਂ ਦੁਆਰਾ ਸੇਧਿਤ ਹੁੰਦੇ ਹਨ। ਕਮਿਊਨਿਟੀ ਰੇਡੀਓ ਇੱਕ ਗਵਾਹ ਅਤੇ ਚੇਤਾਵਨੀ ਪ੍ਰਣਾਲੀ ਦੋਵੇਂ ਬਣ ਜਾਂਦਾ ਹੈ, ਜੋ ਕਿ ਸਮਾਜਾਂ ਨੂੰ ਅਨੁਕੂਲ ਬਣਾਉਣ ਦੇ ਯੋਗ ਬਣਾਉਂਦੇ ਹੋਏ ਜਾਗਰੂਕਤਾ ਨੂੰ ਉਤਸ਼ਾਹਿਤ ਕਰਦਾ ਹੈ।

ਇਸ ਤੋਂ ਇਲਾਵਾ, ਇਹ ਪ੍ਰਸਾਰਣ ਸਮੇਂ ਦੇ ਨਾਲ ਜਲਵਾਯੂ ਸਾਖਰਤਾ ਨੂੰ ਵਧਾਉਣ ਵਾਲੀ ਇੱਕ ਸਾਂਝੀ ਵਾਤਾਵਰਣ ਸ਼ਬਦਾਵਲੀ ਸਿਰਜਦੇ ਹਨ। ਵਿਚਾਰ-ਵਟਾਂਦਰੇ ਮੌਸਮਾਂ ਦੇ ਦੌਰਾਨ ਦੁਹਰਾਏ ਜਾਂਦੇ ਹਨ ਅਤੇ ਇਸ ਵਿੱਚ ਸਥਾਨੀ ਬਜ਼ੁਰਗਾਂ, ਸਕੂਲੀ ਬੱਚਿਆਂ ਅਤੇ ਫਰੰਟਲਾਈਨ ਕਰਮਚਾਰੀਆਂ ਦੀਆਂ ਆਵਾਜ਼ਾਂ ਸ਼ਾਮਲ ਹੁੰਦੀਆਂ ਹਨ, ਜਿਸ ਨਾਲ ਵਾਤਾਵਰਣਕ ਖਤਰਿਆਂ ਬਾਰੇ ਜਾਣਕਾਰੀ ਡੂੰਘੀ ਹੁੰਦੀ ਹੈ। ਜਿਵੇਂ-ਜਿਵੇਂ ਜਲਵਾਯੂ ਵਿਗਿਆਨ ਵਿਕਸਿਤ ਹੁੰਦਾ ਹੈ, ਫਾਰਮੈਟ ਵੀ ਬਦਲਦੇ ਹਨ: ਇਕਲੌਤੇ ਭਾਸ਼ਣਾਂ ਤੋਂ ਫੋਨ-ਇਨ ਸ਼ੋਅਜ਼ (ਰੇਡੀਓ ) ਤੱਕ, ਫੀਲਡ ਰਿਕਾਰਡਿੰਗਾਂ ਤੋਂ ਕਹਾਣੀ-ਅਧਾਰਿਤ ਫਾਰਮੈਟਾਂ ਤੱਕ ਜੋ ਬਦਲ ਰਹੇ ਮੌਸਮ ਨੂੰ ਬਦਲਦੀ ਖੇਤੀ ਪ੍ਰਣਾਲੀਆਂ ਨਾਲ ਜੋੜਦੇ ਹਨ। ਅਜਿਹਾ ਕਰਨ ਨਾਲ, ਕਮਿਊਨਿਟੀ ਰੇਡੀਓ ਨਾ ਸਿਰਫ਼ ਇਹ ਆਕਾਰ ਦਿੰਦਾ ਹੈ ਕਿ ਲੋਕ ਜਲਵਾਯੂ ਬਾਰੇ ਕੀ ਜਾਣਦੇ ਹਨ, ਸਗੋਂ ਇਹ ਵੀ ਕਿ ਉਹ ਇਸ ਬਾਰੇ ਕਿਵੇਂ ਸਿੱਖਦੇ ਹਨ ਅਤੇ ਇਸ ਸਮਝ ਨੂੰ ਦੂਜਿਆਂ ਨਾਲ ਕਿਵੇਂ ਸਾਂਝਾ ਕਰਦੇ ਹਨ।

ਚੇਤਾਵਨੀ ਪਹਿਲਾਂ, ਰਾਹਤ ਦਰਮਿਆਨ

ਜਦੋਂ ਗੜ੍ਹਵਾਲ ਹਿਮਾਲਿਆ ਵਿੱਚ ਅਚਾਨਕ ਹੜ੍ਹ ਜਾਂ ਬੱਦਲ ਫਟਦੇ ਹਨ, ਤਾਂ ਰਸਮੀ ਚੇਤਾਵਨੀਆਂ ਅਕਸਰ ਬਹੁਤ ਦੇਰ ਨਾਲ ਪਹੁੰਚਦੀਆਂ ਹਨ ਜਾਂ ਦੂਰ-ਦੁਰਾਡੇ ਵਸੇ ਪਿੰਡਾਂ ਤੱਕ ਪਹੁੰਚਣ ਵਿੱਚ ਅਸਫਲ ਰਹਿੰਦੀਆਂ ਹਨ। ਕਮਿਊਨਿਟੀ ਰੇਡੀਓ ਉਸ ਪਾੜੇ ਨੂੰ ਭਰਦਾ ਹੈ। ਰੁਦਰਪ੍ਰਯਾਗ ਹੜ੍ਹਾਂ ਦੌਰਾਨ, 'ਮੰਦਾਕਿਨੀ ਦੀ ਆਵਾਜ਼' (Mandakini ki Aawaz) ਰੇਡੀਓ ਸਟੇਸ਼ਨ ਨੇ ਫ਼ੌਰੀ ਤੌਰ 'ਤੇ ਲੋਕ-ਸੇਵਾ ਬੁਲੇਟਿਨ ਸ਼ੁਰੂ ਕੀਤੇ, ਨਿਕਾਸੀ ਰੂਟਾਂ ਨੂੰ ਸਾਂਝਾ ਕੀਤਾ, ਪ੍ਰਭਾਵਿਤ ਪਰਿਵਾਰਾਂ ਨਾਲ ਗੈਰ-ਸਰਕਾਰੀ ਸੰਗਠਨਾਂ(NGOs)  ਨੂੰ ਜੋੜਿਆ, ਅਤੇ ਸੋਸ਼ਲ ਮੀਡੀਆ ਰਾਹੀਂ ਫੈਲ ਰਹੀ ਗਲਤ ਜਾਣਕਾਰੀ ਨੂੰ ਠੀਕ ਕੀਤਾ।

ਕਿਉਂਕਿ ਇਹ ਸਟੇਸ਼ਨ ਸਥਾਨਕ ਵਲੰਟੀਅਰ ਸਵੈਇਛਕਾਂ ਨਾਲ ਕੰਮ ਕਰਦੇ ਹਨ ਅਤੇ ਡੂੰਘੇ ਭਰੋਸੇ ਨੂੰ ਕਾਇਮ ਰੱਖਦੇ ਹਨ, ਸੰਕਟ ਸੰਚਾਰ ਵਿੱਚ ਉਹਨਾਂ ਦੀ ਭੂਮਿਕਾ ਤੁਰੰਤ ਅਤੇ ਪ੍ਰਭਾਵਸ਼ਾਲੀ ਹੁੰਦੀ ਹੈ। ਜਿਵੇਂ ਕਿ ਮਾਨਵੇਂਦਰ ਯਾਦ ਕਰਦੇ ਹਨ, " ਅਸੀਂ ਉੱਪਰੋਂ ਆਉਣ ਵਾਲੇ ਹੁਕਮਾਂ ਦੀ ਉਡੀਕ ਨਹੀਂ ਕੀਤੀ। ਅਸੀਂ ਆਪਣੀਆਂ ਲਾਈਨਾਂ ਖੋਲ੍ਹ ਦਿੱਤੀਆਂ ਅਤੇ ਲੋਕਾਂ ਨੂੰ ਆਪਣੀਆਂ ਲੋੜਾਂ ਦੱਸਣ ਦਿੱਤਾ।"

ਜੰਗਲੀ ਅੱਗ ਅਤੇ ਸਥਾਨਕ ਤਿਆਰੀ

ਉੱਤਰਾਖੰਡ ਵਿੱਚ ਜੰਗਲੀ ਅੱਗਾਂ ਵਿੱਚ ਇੱਕ ਚਿੰਤਾਜਨਕ ਵਾਧਾ ਦੇਖਣ ਨੂੰ ਮਿਲ ਰਿਹਾ ਹੈ, ਜਿਸਦਾ ਸੰਬੰਧ ਵਧਦੇ ਤਾਪਮਾਨ, ਸੁੱਕੇ ਦੌਰ ਅਤੇ ਚੀੜ  ਦੇ ਇਕਹਿਰੇ ਬਾਗਾਨਾਂ ਦੇ ਫੈਲਾਅ ਨਾਲ ਹੈ। ਜਦੋਂ ਕਿ ਮੁੱਖ ਧਾਰਾ ਦੀ ਮੀਡੀਆ ਕਵਰੇਜ ਸਿਰਫ ਆਫ਼ਤਾਂ ਦੌਰਾਨ ਵਧਦੀ ਹੈ, ਕਮਿਊਨਿਟੀ ਰੇਡੀਓ ਸਟੇਸ਼ਨ ਜੰਗਲ ਦੀ ਅੱਗ ਦੀ ਤਿਆਰੀ 'ਤੇ ਸਾਲ ਭਰ ਦੇ ਪ੍ਰੋਗਰਾਮਿੰਗ ਨੂੰ ਕਾਇਮ ਰੱਖਦੇ ਹਨ।ਹੇਨਵਲਵਾਨੀ ਵਿਖੇ, ਵਲੰਟੀਅਰਾਂ ਨੇ ਫਾਇਰ ਲਾਈਨਾਂ, ਪਾਣੀ ਪ੍ਰਬੰਧਨ, ਅਤੇ ਕਮਿਊਨਿਟੀ ਗਸ਼ਤ 'ਤੇ ਆਡੀਓ ਟੂਲਕਿੱਟਾਂ ਤਿਆਰ ਕੀਤੀਆਂ ਹਨ। ਰਾਜੇਂਦਰ ਦਿੱਗਲ ਦੱਸਦੇ ਹਨ, "ਅਸੀਂ ਵਨ ਰੱਖਿਅਕਾਂ, ਪੰਚਾਇਤ ਨੇਤਾਵਾਂ, ਅਤੇ ਔਰਤਾਂ ਦੇ ਸਮੂਹਾਂ ਨੂੰ ਇਸ ਬਾਰੇ ਚਰਚਾ ਕਰਨ ਲਈ ਸੱਦਾ ਦਿੰਦੇ ਹਾਂ ਕਿ ਕੀ ਕੀਤਾ ਜਾ ਸਕਦਾ ਹੈ। ਵਿਚਾਰ ਸਿਰਫ਼ ਸੂਚਿਤ ਕਰਨਾ ਨਹੀਂ ਹੈ, ਸਗੋਂ ਸ਼ਾਮਲ ਕਰਨਾ ਹੈ।" ਅਗਾਊਂ ਸੰਚਾਰ ਦਾ ਇਹ ਮਾਡਲ, ਜਿੱਥੇ ਜਲਵਾਯੂ ਖ਼ਤਰਿਆਂ ਨੂੰ ਲਗਾਤਾਰ ਚੱਲਣ ਵਾਲੀਆਂ ਮੁਸੀਬਤਾਂ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ ਨਾ ਕਿ ਕੇਵਲ ਕਿਸੇ ਸਮਾਂ-ਸੀਮਾ ਵਾਲੀਆਂ ਘਟਨਾਵਾਂ ਦੇ ਰੂਪ ਵਿੱਚ, ਇਹਨਾਂ ਸਟੇਸ਼ਨਾਂ ਨੂੰ ਵਾਤਾਵਰਣ ਸ਼ਾਸਨ ਲਈ ਲਾਜ਼ਮੀ ਬਣਾਉਂਦਾ ਹੈ

ਵਾਤਾਵਰਣ ਸੰਬੰਧੀ ਬਿਰਤਾਂਤ ਨੂੰ ਮੁੜ-ਢਾਲਣਾ

ਮੁੱਖਧਾਰਾ ਦੀ ਵਾਤਾਵਰਣਿਕ ਚਰਚਾ ਅਕਸਰ ਹਿਮਾਲਿਆ ਦੇ ਦ੍ਰਿਸ਼ਟੀਕੋਣਾਂ ਨੂੰ ਗੌਣ ਕਰਦੀ ਹੈ ਜਾਂ ਉਹਨਾਂ ਨੂੰ 'ਨਾਜ਼ੁਕ ਪਰਿਵੇਸ਼ ਪ੍ਰਣਾਲੀਆਂ' ਦੇ ਲੇਬਲ ਹੇਠ ਇੱਕੋ-ਸਮਾਨ ਬਣਾ ਦਿੰਦੀ ਹੈ। ਕਮਿਊਨਿਟੀ ਰੇਡੀਓ ਉਸ ਬਿਰਤਾਂਤ ਨੂੰ ਮੁੜ-ਢਾਲਦਾ ਹੈ।ਇਹ ਵਾਤਾਵਰਣ ਸੰਬੰਧੀ ਵਿਘਨ ਦੇ ਜੀਵਿਤ ਅਨੁਭਵ ਨੂੰ ਵਧਾਉਂਦਾ ਹੈ: ਨਾ ਸਿਰਫ਼ ਗਲੇਸ਼ੀਅਰਾਂ ਦੇ ਪਿਘਲਣ ਨਾਲ, ਸਗੋਂ ਬਿਜਾਈ ਦੇ ਸਮੇਂ ਦੀ ਭਵਿੱਖਬਾਣੀ ਕਰਨ ਵਿੱਚ ਅਸਮਰੱਥ ਕਿਸਾਨਾਂ ਦੀ ਚਿੰਤਾ; ਸਿਰਫ਼ ਪਾਣੀ ਦੀ ਕਮੀ ਹੀ ਨਹੀਂ, ਸਗੋਂ ਸਮੁਦਾਇਕ ਯਤਨਾਂ ਰਾਹੀਂ ਪਰੰਪਰਾਗਤ ਝਰਨਿਆਂ ਦੀ ਮੁੜ ਸੁਰਜੀਤੀ।

ਕੁਮਾਊਂਵਾਣੀ’ ਰੇਡੀਓ 'ਤੇ ਇੱਕ ਖਾਸ ਸੀਰੀਜ਼ ਵਿੱਚ, ਸਰੋਤਿਆਂ ਨੇ ਤਬਦੀਲ ਹੋ ਰਹੇ ਹਵਾ ਦੇ ਪੈਟਰਨਾਂ, ਗਾਇਬ ਹੋ ਰਹੀਆਂ ਪੰਛੀਆਂ ਦੀਆਂ ਕਿਸਮਾਂ, ਅਤੇ ਫ਼ਸਲੀ ਚੱਕਰਾਂ ਵਿੱਚ ਵਿਘਨ ਪਾਉਣ ਵਾਲੀ ਘੁਸਪੈਠ ਵਾਲੀ ਬੂਟੀ ਬਾਰੇ ਸਭ ਤੋਂ ਪਹਿਲਾਂ ਹੱਥੀਂ ਅਨੁਭਵ ਸਾਂਝੇ ਕੀਤੇ।ਇਹ ਕਹਾਣੀਆਂ, ਜਦੋਂ ਆਰਕਾਈਵ ਕੀਤੀਆਂ ਅਤੇ ਲੜੀਵਾਰ ਬਣਾਈਆਂ ਜਾਂਦੀਆਂ ਹਨ, ਤਾਂ "ਲੋਕਭਾਸ਼ਾਈ ਵਾਤਾਵਰਣਿਕ ਯਾਦ" ਕਹੇ ਜਾ ਸਕਣ ਵਾਲੀ ਚੀਜ਼ ਦਾ ਸਿਰਜਨ ਕਰਦੀਆਂ ਹਨ, ਜੋ ਨੀਤੀ, ਖੋਜ ਅਤੇ ਜ਼ਮੀਨੀ ਪੱਧਰ ਦੀ ਯੋਜਨਾਬੰਦੀ ਲਈ ਜ਼ਰੂਰੀ ਹੈ।

 

ਪਰਿਵੇਸ਼ੀ ਨਾਗਰਿਕਤਾ ਵੱਲ

ਜਾਗਰੂਕਤਾ ਤੋਂ ਪਰੇ, ਕਿਹਾ ਜਾ ਸਕਦਾ ਹੈ ਇਹ ਸਟੇਸ਼ਨ ਪਰਿਵੇਸ਼ੀ ਨਾਗਰਿਕਤਾ  ਜਾ ਸਕਣ ਵਾਲੀ ਚੀਜ਼ ਦਾ ਪਾਲਣ-ਪੋਸ਼ਣ ਕਰ ਰਹੇ ਹਨ। । ਭਾਵ, ਜ਼ਿੰਮੇਵਾਰੀ ਦੀ ਭਾਵਨਾ, ਆਵਾਜ਼, ਅਤੇ ਜਲਵਾਯੂ ਸ਼ਾਸਨ ਵਿੱਚ ਭਾਗੀਦਾਰੀ। ਜਦੋਂ ਨੌਜਵਾਨ ਐਂਕਰ ਗਲੇਸ਼ੀਅਰ ਝੀਲਾਂ 'ਤੇ ਸ਼ੋਅ ਕਰਦੇ ਹਨ, ਜਦੋਂ ਔਰਤਾਂ ਪਾਣੀ ਦੀ ਸੰਭਾਲ 'ਤੇ ਦਰਮਿਆਨੀ ਚਰਚਾ ਕਰਦੀਆਂ ਹਨ, ਜਦੋਂ ਕਿਸਾਨ ਅਸਾਧਾਰਨ ਕੀੜਿਆਂ ਦੇ ਹਮਲਿਆਂ ਦੀ ਰਿਪੋਰਟ ਕਰਨ ਲਈ ਫੋਨ ਕਰਦੇ ਹਨ, ਉਹ ਸਿਰਫ ਮੀਡੀਆ ਦੇ ਉਪਭੋਗਤਾ  ਨਹੀਂ ਹੁੰਦੇ ਹਨ। ਉਹ ਪਰਿਵੇਸ਼ੀ ਚਰਚਾ ਦੇ ਸੀਮਾਂਕਨ ਨੂੰ ਆਕਾਰ ਦੇ ਰਹੇ ਹਨ।

ਇਸ ਪ੍ਰਕਿਰਿਆ ਵਿੱਚ, ਕਮਿਊਨਿਟੀ ਰੇਡੀਓ ਸੰਚਾਰ ਦੇ ਮਾਧਿਅਮ ਤੋਂ ਜ਼ਮੀਨ, ਜਲਵਾਯੂ ਅਤੇ ਇੱਕ ਦੂਜੇ ਦੇ ਨਾਲ ਸਹਿ-ਹੋਂਦ ਦੇ ਮਾਧਿਅਮ ਵਿੱਚ ਤਬਦੀਲ ਹੋ ਜਾਂਦਾ ਹੈ।

ਸਾਰਾਂਸ਼

ਆਪਣੇ ਸਾਬਤ ਹੋਏ ਮੁੱਲ ਦੇ ਬਾਵਜੂਦ, ਇਹ ਸਟੇਸ਼ਨ ਸਾਧਨਾਂ ਦੀ ਕਮੀ ਦਾ ਸ਼ਿਕਾਰ ਬਣੇ ਰਹਿੰਦੇ ਹਨ ਅਤੇ ਸਰਕਾਰ ਦੀ ਜਲਵਾਯੂ ਯੋਜਨਾ ਤੋਂ ਬਾਹਰ ਹਨ। ਉਹਨਾਂ ਨੂੰ ਜ਼ਿਲ੍ਹਾ ਪੱਧਰੀ ਆਪਦਾ ਪ੍ਰਬੰਧਨ ਪ੍ਰੋਟੋਕੋਲ, ਜਲਵਾਯੂ ਸਿੱਖਿਆ ਪਾਠਕ੍ਰਮ, ਅਤੇ ਵਾਤਾਵਰਣ ਸੰਬੰਧੀ ਡੇਟਾ ਇਕੱਠਾ ਕਰਨ ਨਾਲ ਸਹਿਣਸ਼ੀਲਤਾ ਦੇ ਯਤਨਾਂ ਵਿੱਚ ਬੁਨਿਆਦੀ ਤੌਰ 'ਤੇ ਸੁਧਾਰ ਹੋ ਸਕਦਾ ਹੈ। ਜਿਵੇਂ ਕਿ ਜਲਵਾਯੂ ਪਰਿਵਰਤਨ ਤੇਜ਼ ਹੋ ਰਿਹਾ ਹੈ, ਖਾਸ ਤੌਰ 'ਤੇ ਭਾਰਤੀ ਹਿਮਾਲਿਆ ਵਰਗੇ ਵਾਤਾਵਰਣਕ ਤੌਰ 'ਤੇ ਸੰਵੇਦਨਸ਼ੀਲ ਖੇਤਰਾਂ ਵਿੱਚ, ਵਾਤਾਵਰਣ ਸੰਚਾਰ ਵਿੱਚ ਕਮਿਊਨਿਟੀ ਰੇਡੀਓ ਦੀ ਭੂਮਿਕਾ ਵਧੇਰੇ ਸੰਸਥਾਗਤ ਸਮਰਥਨ ਦੀ ਹੱਕਦਾਰ ਹੈ। ਇਹ ਸਿਰਫ਼ ਸੂਚਨਾ ਚੈਨਲ ਨਹੀਂ ਹਨ; ਇਹ ਜੀਵਨ-ਰੱਖਿਆ ਲਈ ਸੁਣ-ਵੰਡਾਰੇ ਹਨ।

ਆਭਾਰ-ਸੂਚਨਾ :ਡਾ. ਅਨਿਰੁੱਧ ਜੇਨਾ "ਸਟੋਰੀਜ਼ ਆਫ ਹੋਪ" ਫੈਲੋ ਹਨ, ਜਿਹਨਾਂ ਨੂੰ ਆਈ.ਯੂ.ਸੀ.ਐੱਨ. ਇੰਡੀਆ (ਵਿਸ਼ਵ ਪ੍ਰਕਿਰਤੀ ਸੁਰੱਖਿਆ ਸੰਘ) ਦੁਆਰਾ ਹਿਮਾਲਿਆਜ਼ ਫਾਰ ਫਿਊਚਰ ਪ੍ਰੋਗਰਾਮ ,ਇੰਡੀਅਨ ਇੰਸਟੀਚਿਊਟ ਆਫ਼ ਮੈਨੇਜਮੈਂਟ ਕਾਸ਼ੀਪੁਰ ਵਿੱਚ ਸੰਚਾਰ ਦੇ ਸਹਾਇਕ ਪ੍ਰੋਫੈਸਰ ਵਜੋਂ ਸੇਵਾਵਾਂ ਨਿਭਾ ਰਹੇ ਹਨ। ਉਹਨਾਂ ਨਾਲ [email protected] 'ਤੇ ਅਤੇ X (ਟਵਿੱਟਰ) 'ਤੇ @AniruddhaJena 'ਤੇ ਸੰਪਰਕ ਕੀਤਾ ਜਾ ਸਕਦਾ ਹੈ।

ਆਭਾਰ-ਸੂਚਨਾ: ਲੇਖਕ ਆਈ.ਯੂ.ਸੀ.ਐੱਨ. ਇੰਡੀਆ ਦਾ ਧੰਨਵਾਦ ਕਰਦਾ ਹੈ ਅਤੇ ਇਹ ਟਿੱਪਣੀ ਆਈ.ਯੂ.ਸੀ.ਐੱਨ. ਇੰਡੀਆ ਦੁਆਰਾ "ਹਿਮਾਲਿਆਜ਼ ਫਾਰ ਫਿਊਚਰ" ਪ੍ਰੋਗਰਾਮ ਅਧੀਨ "ਸਟੋਰੀਜ਼ ਆਫ ਹੋਪ" ਫੈਲੋਸ਼ਿਪ ਦਾ ਨਤੀਜਾ ਹੈ।


Original: Anirudhh Jena. 2025. ‘Urbanisation, Extreme Rainfall, and Disaster Risk in the Himalaya’. Commentary. Centre of Excellence for Himalayan Studies. 4 November.

Translated by Jaspreet Singh