2 November 2025
ਹਿਮਾਲਿਆ ਵਿੱਚ ਰਣਨੀਤਕ ਢਾਂਚਾ ਅਤੇ ਪਰਿਆਵਰਣਿਕ ਨਾਜੁਕਤਾ ਦੀ ਕਮਜ਼ੋਰੀ |
ਮਹੱਤਵਪੂਰਨ ਵਾਤਾਵਰਣਕ ਪ੍ਰਭਾਵ ਦੇ ਨਾਲ ਇੱਕ ਕਦਮ ਵਿੱਚ, ਨੈਸ਼ਨਲ ਬੋਰਡ ਫਾਰ ਵਾਈਲਡ ਲਾਈਫ (SC NBWL) ਦੀ ਸਥਾਈ ਕਮੇਟੀ ਨੇ 26 ਜੂਨ 2025 ਨੂੰ ਆਪਣੀ ਮੀਟਿੰਗ ਵਿੱਚ ਸਮੀਖਿਆ ਕੀਤੇਆਂ ਗਈਆਂ ਸਾਰੇ 32 ਰੱਖਿਆ ਅਤੇ ਬੁਨਿਆਦੀ ਢਾਂਚੇ ਦੇ ਯੋਜਨਾਵਾਂ ਨੂੰ ਮਨਜ਼ੂਰੀ ਦਿੱਤੀ। ਉੱਤਰੀ ਸਰਹੱਦ ਦੇ ਨਾਲ ਫੌਜੀ ਬਲਾਂ ਲਈ ਸੰਚਾਲਨ ਪਹੁੰਚ 'ਤੇ ਵੱਧਦੇ ਜ਼ੋਰ ਦੇ ਨਾਲ, ਬੁਨਿਆਦੀ ਢਾਂਚੇ ਦੇ ਵਿਸਤਾਰ ਨੇ ਹਿਮਾਲਿਆਈ ਅਤੇ ਟ੍ਰਾਂਸ- ਹਿਮਾਲਿਆ ਭਾਰਤ ਖੇਤਰਾਂ ਵਿੱਚ ਤੇਜ਼ੀ ਆਈ ਹੈਂ ਹੈ। ਖ਼ਾਸਕਰ ਲੱਦਾਖ, ਸਿੱਕਮ ਅਤੇ ਅਰੁਣਾਚਲ ਪ੍ਰਦੇਸ਼ ਵਰਗੇ ਸੰਵੇਦਨਸ਼ੀਲ ਖੇਤਰਾਂ ਵਿੱਚ, ਹਾਲਾਂਕਿ ਇਹ ਪ੍ਰੋਜੈਕਟ ਰਣਨੀਤਿਕ ਤਿਆਰੀ ਲਈ ਮਹੱਤਵਪੂਰਨ ਹਨ, ਪਰ ਇਹ ਵਾਤਾਵਰਣਕ ਤੌਰ 'ਤੇ ਸੰਵੇਦਨਸ਼ੀਲ ਖੇਤਰਾਂ ਨੂੰ ਇੱਕ ਦੂਜੇ ਨਾਲ ਜੋੜਦੇ ਹਨ, ਜਿਸ ਨਾਲ ਇਹ ਚੁਣੌਤੀ ਬਣਦੀ ਹੈ ਕਿ ਪਹਾੜੀ ਵਾਤਾਵਰਣ ਪ੍ਰਣਾਲੀ ਦੀ ਲਚਕਤਾ ਨਾਲ ਸਮਝੌਤਾ ਕੀਤੇ ਬਿਨਾਂ ਯਾਂ ਨੁਕਸਾਨ ਪਹੁੰਚਾਏ ਬਿਨਾਂ ਢਾਂਚਾ ਕਿਵੇਂ ਬਣਾਇਆ ਜਾਵੇ।
ਭਾਰਤੀ ਹਿਮਾਲਿਆਈ ਖੇਤਰ ਭਾਰਤ ਦੇ 18% ਹਿੱਸਾ ਭੂਗੋਲਿਕ ਖੇਤਰ ਨੂੰ ਘੇਰਦਾ ਹੈ, ਪਰ ਇਸ ਵਿੱਚ ਦੇਸ਼ ਦੇ ਕੁੱਲ ਫੁੱਲਦਾਰ ਪੌਦਿਆਂ ਦਾ 50% ਹਿੱਸਾ ਮਿਲਦਾ ਹੈ, ਜਿਨ੍ਹਾਂ ਵਿੱਚੋਂ 30% ਇਥੇ ਦੇ ਸਥਾਨਕ ਹਨ।ਬਹੁਤ ਸਾਰੇ ਨਵੇਂ ਮਨਜ਼ੂਰ ਕੀਤੇ ਪ੍ਰੋਜੈਕਟ ਰਾਸ਼ਟਰੀ ਉਦਿਆਨਾਂ, ਜੰਗਲੀ ਜੀਵ ਸੰਰਕਸ਼ਣ ਕੇਂਦਰਾਂ (ਡਬਲਯੂ.ਐਲ.ਐਸ.) ਅਤੇ ਸੰਰਕਸ਼ਣ ਰਿਜ਼ਰਵਾਂ ਵਿੱਚ ਜਾਂ ਇਸਦੇ ਨੇੜੇ ਸਥਿਤ ਹਨ , ਜੋ ਮਹੱਤਵਪੂਰਨ ਪਰੀਸਥਿਤਕੀ ਸੇਵਾਵਾਂ, ਜੰਗਲੀ ਜੀਵ ਕੋਰੀਡੋਰ ਅਤੇ ਚਰਾਉਣ ਵਾਲੀਆਂ ਜ਼ਮੀਨਾਂ ਪ੍ਰਦਾਨ ਕਰਦੇ ਹਨ। ਇਹ ਸੁਰੱਖਿਆ ਅਤੇ ਵਾਤਾਵਰਣ ਦੀ ਅਖੰਡਤਾ ਵਿਚਕਾਰ ਸੰਤੁਲਨ ਨੂੰ ਖਾਸ ਤੌਰ 'ਤੇ ਜ਼ਰੂਰੀ ਬਣਾਉਂਦਾ ਹੈ।
ਲੱਦਾਖ ‘ਤੇ ਕੇਂਦਰਿਤ ਧਿਆਨ
ਲੱਦਾਖ ਇੱਕ ਭੂ-ਰਣਨੀਤਕ ਸਰਹੱਦ ਅਤੇ ਇੱਕ ਪਰਿਆਵਰਣਕ ਹੌਟਸਪੌਟ ਦੋਵੇਂ ਹੈ।ਇੱਥੇ ਤਿੱਬਤੀ ਅਰਗਾਲੀ, ਤਿੱਬਤੀ ਜੰਗਲੀ ਖੋਤਾ, ਕਾਲੇ- ਗਰਦਨ ਵਾਲਾ ਕ੍ਰੇਨ ਪੰਛੀ ਅਤੇ ਹਿਮ ਪਹਾੜੀ ਤੇਂਦੂਆ ਵਰਗੀਆਂ ਵਿਲੱਖਣ ਪ੍ਰਜਾਤੀਆਂ ਮੌਜੂਦ ਹਨ - ਦੇਸ਼ ਭਰ ਵਿੱਚ ਦਰਜ ਕੀਤੇ ਗਏ 718 ਹਿਮ ਤਿੰਦੂਆਂ ਵਿੱਚੋਂ 477 ਇੱਥੇ ਪਾਏ ਗਏ ਸਨ। ਇਹ ਅਭਿਆਰਣ ਵੀ ਚਾਂਗਪਾ ਪਸ਼ੁਪਾਲਕਾਂ ਦੀ ਪਰਿਵਰਤਨਸ਼ੀਲ ਜੀਵਿਕਾ ਨੂੰ ਸਹਾਰਾ ਦਿੰਦੇ ਹਨ, ਜੋ ਆਲਪਾਈਨ ਘਾਸ ਦੇ ਮੈਦਾਨਾਂ, ਅਸਥਾਈ ਗੀਲੀ ਜ਼ਮੀਨਾਂ (ਵੈਟ ਲੈਂਡ )ਅਤੇ ਹਿਮਨਦੀ ਗਲੇਸ਼ੀਅਰ ਜਲ ਸਰੋਤਾਂ ‘ਤੇ ਨਿਰਭਰ ਕਰਦੀ ਹੈ। ਲਗਭਗ 30 ਪ੍ਰਸਤਾਵਾਂ ਵਿੱਚੋਂ, 26 ਲੱਦਾਖ ਵਿੱਚ ਸਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਕਾਰਾਕੋਰਮ (ਨੁਬਰਾ -ਸ਼ਿਯੋਕ) ਅਤੇ ਚਾਂਗਥਾਂਗ ਠੰਢੇ ਰੇਗਿਸਤਾਨ ਵਾਲੇ ਜੀਵ ਅਭਿਆਰਣ- ਡਬਲਯੂ. ਐਲ. ਐਸ) (ਸਾਰਣੀ 1) ਵਿੱਚ ਸਨ।
(ਸਾਰਣੀ 1) ਲੱਦਾਖ ਦੇ ਸੁਰੱਖਿਅਤ ਖੇਤਰਾਂ ਵਿੱਚ ਰਣਨੀਤਕ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ (ਐਸ.ਸੀ. -ਐਨ.ਬੀ. ਡਬਲਿਊ.ਐਲ.SC-NBWL, ਜੂਨ 2025)
| ਸੁਰੱਖਿਅਤ ਖੇਤਰ | ਮੁੱਖ ਪ੍ਰਜਾਤੀਆਂ | ਮਨਜ਼ੂਰਸ਼ੁਦਾ ਬੁਨਿਆਦੀ ਢਾਂਚਾ |
| ਕਾਰਾਕੋਰਮ (ਨੁਬਰਾ-ਸ਼ਯੋਕ) ਜੰਗਲੀ ਜੀਵ ਸੰਰਕਸ਼ਣ (ਡਬਲਯੂ.ਐਲ.ਐਸ.) | ਹਿਮ ਚੀਤਾ, ਤਿਬਬਤੀ ਭੇੜੀਆ, ਜੰਗਲੀ ਯਾਕ ਬਲਦ, ਜੰਗਲੀ ਖੁਰ ਵਾਲੇ ਜਾਨਵਰ (ਏਸ਼ੀਆਈ ਆਇਬੈਕਸ, ਨੀਲੀ ਭੇਡ) | · ਸ਼ਯੋਕ ਵਿਖੇ ਫਾਰਵਰਡ ਏਵੀਏਸ਼ਨ ਬੇਸ (ਅਗਰਗਾਮੀ ਹਵਾਈ ਅੱਡਾ) ਲਈ 47.6 ਹੈਕਟੇਅਰ · ਬੋਗਦਾਂਗ ਵਿਖੇ ਇੱਕ ਤੋਪਖਾਨਾ ਰੈਜੀਮੈਂਟ ਅਤੇ ਫੀਲਡ ਹਸਪਤਾਲ ਲਈ 33.4 ਹੈਕਟੇਅਰ · ਗੈਪਸ਼ਨ ਵਿਖੇ ਗੋਲਾ-ਬਾਰੂਦ ਸੰਗ੍ਰਹਿ ਸਹੂਲਤ ਲਈ 31 ਹੈਕਟੇਅਰ · ਸ਼ਾਰਟ ਰੇਂਜ ਸਰਫੇਸ-ਟੂ-ਏਅਰ ਮਿਜ਼ਾਈਲ (SRSAM) ਰਿਹਾਇਸ਼ ਲਈ 25.1 ਹੈਕਟੇਅਰ · ਪਰਤਾਪੁਰ ਵਿਖੇ ਹੈਲੀਕਾਪਟਰਾਂ ਦੀ ਟਹਿਣੀ ਅਤੇ ਤਾਇਨਾਤੀ ਲਈ 8 ਹੈਕਟੇਅਰ · ਦੌਲਤ ਬੇਗ ਓਲਡੀ (DBO) ਤੋਂ ਬਾਰਡਰ ਪਰਸੋਨਲ ਮੀਟਿੰਗ (BPM) ਹੱਟ ਵਿਚਕਾਰ 10.26 ਕਿਮੀ ਸੜਕ ਲਿੰਕ |
| ਚਾਂਗਥਾਂਗ ਠੰਡੀ ਰੇਗਿਸਤਾਨੀ ਜੰਗਲੀ ਜੀਵ ਸੰਰਕਸ਼ਣ (ਡਬਲਯੂ.ਐਲ.ਐਸ.) | ਹਿਮ ਚੀਤਾ, ਤਿਬਬਤੀ ਭੇੜੀਆ, ਜੰਗਲੀ ਯਾਕ ਬਲਦ, ਕਾਲੀ ਗਰਦਨ ਵਾਲਾ ਸਰਸ, ਕੀਆਂਗ, ਤਿਬਬਤੀ ਖੱਚਰ, ਜੰਗਲੀ ਖੁਰ ਵਾਲੇ ਜਾਨਵਰ (ਨੀਲੀ ਭੇਡ, ਤਿਬਬਤੀ ਕਾਲਾ ਹਿਰਣ, ਤਿਬਬਤੀ ਗਜ਼ੇਲ, ਤਿਬਬਤੀ ਆਰਗਾਲੀ) | · ਨੀਦਰ ਵਿਖੇ ਇੱਕ ਫੌਜੀ ਰੈਜੀਮੈਂਟ ਲਈ 40.468 ਹੈਕਟੇਅਰ · ਹੈਨਲੇ ਵਿਖੇ ਫੋਰਮੇਸ਼ਨ ਅਮਿਊਨੀਸ਼ਨ ਸਟੋਰੇਜ ਫੈਸਿਲਟੀ (FASF) ਲਈ 12.1 ਹੈਕਟੇਅਰ · ਯੋਰਗੋ (ਫੋਬਰਾਂਗ) ਵਿਖੇ ਕੇਵੀ ਸਬਸਟੇਸ਼ਨ ਲਈ 12.98 ਹੈਕਟੇਅਰ · ਨਯੋਮਾ ਵਿਖੇ ਸਿੰਧ ਨਦੀ ਤੇ ਸੜਕ ਅਤੇ ਅਸਥਾਈ ਹਿਊਮ ਪਾਈਪ ਪੁਲ |
ਸਰੋਤ: ਪਰਵੇਸ਼ 2025, ਟਾਈਮਜ਼ ਆਫ਼ ਇੰਡੀਆ 2025 ਤੋਂ ਸੰਕਲਿਤ
ਇਨ੍ਹਾਂ ਲੈਂਡਸਕੇਪ ਖੇਤਰਾਂ ਵਿੱਚ ਬੁਨਿਆਦੀ ਢਾਂਚਾ ਵਿਕਾਸ ਵਿਕਾਸ ਤੋਂ ਸਥਾਨਾਂ ਦੀ ਟੁੱਟ-ਫੁੱਟ, ਪ੍ਰਵਾਸੀ ਗਲਿਆਰਿਆਂ ਵਿੱਚ ਵਿਘਨ ਅਤੇ ਕੂੜਾ-ਕਰਕਟ ਅਤੇ ਸ਼ੋਰ ਵਧਣ ਦਾ ਖਤਰਾ ਹੈ। ਉਦਾਹਰਣ ਲਈ ਹੈਨਲੇ ਦੇ ਵੈਟਲੈਂਡਸ ਜੋ ਕਿ ਕਾਲੀ ਗਰਦਨ ਵਾਲੇ ਸਰਸ ਦੇ ਮਹੱਤਵਪੂਰਨ ਪ੍ਰਜਨਨ ਆਧਾਰ-ਹਾਈਡ੍ਰੌਲੋਜੀਕਲ ਗੜਬੜ (ਜਲ ਪ੍ਰਬੰਧਨ ਨਾਲ ਸੰਬੰਧਿਤ ਗੜਬੜ )ਦਾ ਸਾਹਮਣਾ ਕਰ ਸਕਦੇ ਹਨ ।ਇਸੇ ਤਰ੍ਹਾਂ, ਡੇਪਸਾਂਗ ਦੇ ਨੇੜੇ ਸੜਕ ਦੀ ਇਕਸਾਰਤਾ ਜੰਗਲੀ ਖੁਰ ਵਾਲੇ ਜਾਨਵਰਾਂ ਦੇ ਚਰਾਉਣ ਵਾਲੇ ਰਸਤਿਆਂ ਵਿੱਚ ਵਿਘਨ ਪੈਦਾ ਕਰ ਸਕਦੀ ਹੈ।ਨੈਸ਼ਨਲ ਬੋਰਡ ਫਾਰ ਵਾਈਲਡਲਾਈਫ (ਐਸਸੀ ਐਨ ਬੀ ਡਬਲਯੂ ਐਲ) ਨੇ ਨਿਸ਼ਚਿਤ ਕੀਤਾ ਕਿ ਜ਼ਮੀਨ ਦੀ ਕਾਨੂੰਨੀ ਹਿਸ਼ਿਆਤ ਬਿਨਾਂ ਕਿਸੇ ਬਦਲਾਵ ਦੇ ਰਹੇਗੀ ਅਤੇ ਮਨਜ਼ੂਰ ਕੀਤੇ ਉਦੇਸ਼ਾਂ ਤੋਂ ਪਰੇ ਕਿਸੇ ਵੀ ਭਵਿੱਖ ਦੀ ਵਰਤੋਂ ਲਈ ਨਵੀਂ ਮਨਜ਼ੂਰੀ ਦੀ ਲੋੜ ਹੋਵੇਗੀ।
ਸਰਕਾਰੀ ਪ੍ਰਬੰਧ ਅਤੇ ਸੰਸਥਾਗਤ ਚੁਣੌਤੀਆਂ
ਲੱਦਾਖ ਵਰਗੇ ਸਰਹੱਦੀ ਖੇਤਰਾਂ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ: ਉੱਚ-ਉਚਾਈ ਖੇਤਰਾਂ ਦੀ ਲੋਜਿਸਟਿਕ ਚੁਣੌਤੀ, ਕਠੋਰ ਮੌਸਮ ਅਤੇ ਐਸੀ ਭੂਆਕ੍ਰਿਤੀ ਜੋ ਸਹੀ ਰਸਤੇ ਨਿਰਧਾਰਣ ਦੀ ਮੰਗ ਕਰਦੀ ਹੈ ।ਪਰਿਆਵਰਣ ਸੰਬੰਧੀ ਮਨਜ਼ੂਰੀ ਵਿੱਚ ਦੇਰੀ ਨੂੰ ਅਕਸਰ ਰਣਨੀਤਕ ਉਦੇਸ਼ਾਂ ਨੂੰ ਨੁਕਸਾਨਦਾਇਕ ਸਮਝਿਆ ਜਾਂਦਾ ਹੈ, ਜਿਸ ਕਾਰਨ ਤੁਰੰਤ ਜਾਂ ਐਮਰਜੈਂਸੀ ਪ੍ਰਵਾਨਗੀਆਂ ਲਈ ਸਟੈਂਡਿੰਗ ਕਮੇਟੀ ਦੀ ਪ੍ਰਕਿਰਿਆ ਤੇ ਜ਼ਿਆਦਾ ਨਿਰਭਰਤਾ ਹੋ ਜਾਂਦੀ ਹੈ ।ਹਾਲਾਂਕਿ, ਇਹ ਪ੍ਰਕਿਰਿਆ, ਰਣਨੀਤਕ ਪ੍ਰੋਜੈਕਟਾਂ ਲਈ ਔਪਚਾਰਿਕ ਪਰਿਆਵਰਣ ਪ੍ਰਭਾਵ ਅਧਿਐਨ (EIA) ਤੋਂ ਮਿਲਣ ਵਾਲੀਆਂ ਛੋਟਾਂ ਦੇ ਨਾਲ, ਵਿਆਪਕ ਵਾਤਾਵਰਣ ਸਮੀਖਿਆ ਨੂੰ ਬਾਈਪਾਸ ਕਰ ਸਕਦੀ ਹੈ, ਜਿਸ ਨਾਲ ਲੰਬੇ ਸਮੇਂ ਦੇ ਪ੍ਰਭਾਵਾਂ ਬਾਰੇ ਚਿੰਤਾਵਾਂ ਉੱਠਦੀਆਂ ਹਨ।
ਮੁਆਵਜ਼ਾ ਦੇਣ ਵਾਲੀ ਵਣਕਰਨ-ਇੱਕ ਮਿਆਰੀ ਨਰਮੀਕਰਨ ਰਣਨੀਤੀ ਹੈ - ਜੋ ਠੰਡੇ ਰੇਗਿਸਤਾਨਾਂ ਵਿੱਚ ਵੱਡੇ ਪੱਧਰ 'ਤੇ ਬੇਅਸਰ ਰਹਿੰਦੀ ਹੈ, ਜਿੱਥੇ ਬਨਸਪਤੀ ਦੀ ਮੁੜ ਉਗਾਉਣ ਦੀ ਗਤੀ ਹੌਲੀ ਹੁੰਦਾ ਹੈ ਅਤੇ ਮਿੱਟੀ ਨਾਜ਼ੁਕ ਹੁੰਦੀ ਹੈ।ਲੱਦਾਖ ਦੇ ਮਾਮਲੇ ਵਿੱਚ, ਐਸ.ਸੀ.–ਐਨ.ਬੀ.ਡਬਲਿਊ.ਐਲ.(SC-NBWL) ਦੀਆਂ ਮਨਜ਼ੂਰੀਆਂ ਕੁਝ ਸ਼ਰਤਾਂ, ਜਿਵੇਂ ਕਿ ਜਾਨਵਰਾਂ ਦੇ ਲੰਘਣ ਅਤੇ ਜੰਗਲੀ ਜੀਵ ਸੁਰੱਖਿਆ ਯੋਜਨਾਵਾਂ ਨੂੰ ਲਾਗੂ ਕਰਨਾ, ਨਿਰਮਾਣ ਦੇ ਸਮੇਂ ਅਤੇ ਕਾਰਜਾਂ ਦੇ ਖੇਤਰਾਂ 'ਤੇ ਪਾਬੰਦੀ, ਕੂੜਾ ਪ੍ਰਬੰਧਨ ਪ੍ਰੋਟੋਕੋਲ ਦੀ ਤਿਆਰੀ ਅਤੇ ਲਾਗੂ ਕਰਨ ਅਤੇ ਉਪਭੋਗਤਾ ਏਜੰਸੀਆਂ ਦੁਆਰਾ ਨਿਯਮਤ ਤੌਰ ‘ਤੇ ਅਨੁਸਾਰਤਾ ਰਿਪੋਰਟਿੰਗ ਵਰਗੀਆਂ ਸ਼ਰਤਾਂ ਨਾਲ ਮਨਜ਼ੂਰੀ ਕਰਨਾ।
ਨਿਗਰਾਨੀ ਅਤੇ ਲਾਗੂਕਰਨ ਨੂੰ ਮਜ਼ਬੂਤ ਕਰਨ ਲਈ ਤਕਨੀਕੀ ਨਵੀਨਤਾਵਾਂ, ਜਿਵੇਂ ਕਿ -ਰਾਸ਼ਟਰੀ ਬਾਘ ਕੰਜ਼ਰਵੇਸ਼ਨ ਅਥਾਰਟੀ ਅਤੇ ਵਾਈਲਡਲਾਈਫ ਇੰਸਟੀਚਿਊਟ ਆਫ਼ ਇੰਡੀਆ ਦੁਆਰਾ ਸਾਂਝੇ ਤੌਰ 'ਤੇ ਵਿਕਸਤ ਟਾਈਗਰਜ਼/ ਬਾਘ ਲਈ ਨਿਗਰਾਨੀ ਪ੍ਰਣਾਲੀ - ਉੱਚਾਈ ਵਾਲੇ ਪਰਿਸਥਿਤਕੀ ਸਥਿਤੀ ਵਰਗੀਆਂ ਤਕਨੀਕੀ ਨਵੀਨਤਾਵਾਂ, ਉੱਚ-ਉਚਾਈ ਵਾਲੇ ਵਾਤਾਵਰਣ ਪ੍ਰਣਾਲੀਆਂ ਦੀ ਨਿਗਰਾਨੀ ਲਈ ਸੰਭਾਵੀ ਮਾਡਲ ਪੇਸ਼ ਕਰਦਾ ਹੈ।
ਇਹ ਸਿਸਟਮ ਪ੍ਰਣਾਲੀ ਜੀ.ਪੀ.ਐਸ., ਜੀ.ਪੀ.ਆਰ.ਐਸ. ਅਤੇ ਰਿਮੋਟ ਸੈਂਸਿੰਗ ਤਕਨਾਲੋਜੀਆਂ ਨੂੰ ਜੰਗਲੀ ਜੀਵਾਂ ਦੀ ਆਬਾਦੀ, ਰਿਹਾਇਸ਼ੀ ਸਥਿਤੀਆਂ, ਮਾਨਵ-ਜਨਕ ਦਬਾਅ ਅਤੇ ਗਸ਼ਤ ਦੇ ਯਤਨਾਂ ਨੂੰ ਟਰੈਕ ਕਰਨ ਲਈ ਏਕੀਕ੍ਰਿਤ ਕੀਤੀ ਜਾ ਸਕੇ। ਲੱਦਾਖ ਵਿੱਚ, ਲੇਹ ਵਿੱਚ ਭਾਰਤੀ ਸੈਨਾ ਦਾ ਈਕੋਲੋਜੀ ਸੈੱਲ ਸਥਾਨਕ ਸਮੁਦਾਇਾਂ, ਗੈਰ-ਸਰਕਾਰੀ ਸੰਗਠਨਾਂ ਅਤੇ ਨਾਗਰਿਕ ਪ੍ਰਸ਼ਾਸਨ ਨਾਲ ਜਲ-ਭੂਮੀ ਸੰਰੱਖਣ ਦੀ ਸੰਭਾਲ ਲਈ ਕੰਮ ਕਰਦੀ ਹੈ- ਜਿਸ ਵਿੱਚ ਕਾਲੀਆਂ ਗਰਦਨਾਂ ਵਾਲੇ ਸਰਸ ਦੇ ਆਲ੍ਹਣਿਆਂ ਨੂੰ ਜੰਗਲੀ ਕੁੱਤਿਆਂ ਤੋਂ ਬਚਾਉਣਾ, ਮੌਸਮੀ ਤਬਦੀਲੀ ਦੇ ਖਾਤਿਆਂ ਬਿਆਨਾਂ ਨੂੰ ਰਿਕਾਰਡ ਕਰਨਾ ਅਤੇ ਸੈਰ-ਸਪਾਟੇ ਦੇ ਦਬਾਅ ਨੂੰ ਘਟਾਉਣਾ ਸ਼ਾਮਲ ਹੈ । ਫੌਜ ਲਈ ਨਿਯਮਤ ਵਾਤਾਵਰਣ ਸਿਖਲਾਈ ਭਾਰਤ ਦੀਆਂ ਸਰਹੱਦੀ ਖੇਤਰਾਂ ਵਿੱਚ ਜੈਵ ਵਿਭਿੰਨਤਾ-ਸੰਵੇਦਨਸ਼ੀਲ ਕਾਰਜਾਂ 'ਤੇ ਵਧਦੇ ਸੰਸਥਾਗਤ ਜ਼ੋਰ ਨੂੰ ਦਰਸਾਉਂਦੀ ਹੈ।
ਬੁਨਿਆਦੀ ਢਾਂਚੇ ਲਈ ਇੱਕ ਜ਼ਿੰਮੇਵਾਰ ਪਹੁੰਚ ਸਮੇਂ ਸਿਰ ਵਾਤਾਵਰਣ ਸੰਬੰਧੀ ਸਮੀਖਿਆਵਾਂ ਰਾਹੀਂ ਬਿਹਤਰ ਯੋਜਨਾ ਬਣਾਉਣ, ਮਜ਼ਬੂਤ ਸੰਚਤ ਪ੍ਰਭਾਵ ਮੁਲਾਂਕਣਾਂ ਅਤੇ ਸੰਰੱਖਣ -ਅਨੁਕੂਲ ਵਿਕਾਸ ਲਈ ਇੱਕ ਖੇਤਰੀ ਬਲੂਪ੍ਰਿੰਟ ਦੁਆਰਾ ਬਿਹਤਰ ਯੋਜਨਾਬੰਦੀ ਦੀ ਲੋੜ ਹੈ।ਲੈਂਡਸਕੇਪ-ਪੱਧਰ ਦੀ ਯੋਜਨਾਬੰਦੀ, ਲੰਬੇ ਸਮੇਂ ਦੀ ਨਿਗਰਾਨੀ ਅਤੇ ਕੜੀ ਦੇਖ-ਰੇਖ ਦੁਆਰਾ ਸਮਰਥਿਤ, ਪ੍ਰਾਕ੍ਰਿਤਿਕ ਦ੍ਰਿਸ਼–ਪੱਧਰੀ ਯੋਜਨਾ ਬਣਾਉਣ ਹੋਲਿਸਟਿਕ (ਸਰਵਪੱਖੀ) ਤੌਰ ‘ਤੇ ਵਟਾਂਦਰਿਆਂ ਨੂੰ ਵਧੀਆ ਢੰਗ ਨਾਲ ਦਿਸ਼ਾ ਦੇ ਸਕਦੀ ਹੈ।ਜਿੱਥੇ ਰਸਤਾ ਬਦਲਣਾ ਸੰਭਵ ਨਹੀਂ ਹੈ, ਉੱਥੇ ਨਿਵਾਸ ਦੇ ਯਤਨ ਦੀ ਬਹਾਲੀ, ਮੌਸਮੀ ਪਾਬੰਦੀਆਂ ਅਤੇ ਜੰਗਲੀ ਜੀਵਾਂ ਲਈ ਗੁਜ਼ਰਗਾਹਾਂ (ਕੋਰਿਡੋਰਾਂ) 'ਤੇ ਕੇਂਦਰਿਤ ਧਿਆਨ ਦੇਣਾ ਚਾਹੀਦਾ ਹੈ।ਸਥਾਨਕ ਪਰਿਆਵਰਣਕ ਸੰਬੰਧੀ ਗਿਆਨ ਨੂੰ ਏਕੀਕ੍ਰਿਤ ਕਰਨਾ—ਚਾਂਗਪਾ ਪਸ਼ੂ ਪਾਲਕਾਂ ਤੋਂ ਲੈ ਕੇ ਸੰਰੱਖਣ ਵਿਗਿਆਨੀਆਂ ਤੱਕ—ਅਤੇ ਅੰਤਰ-ਏਜੰਸੀ ਤਾਲਮੇਲ ਨੂੰ ਬਿਹਤਰ ਬਣਾਉਣਾ, ਪਰਿਆਵਰਣਕ ਸੰਬੰਧੀ ਅਗਿਆਨਤਮਤਾ ਰਾਹੀਂ ਦੂਰਦਰਸ਼ਿਤਾ ਦੁਆਰਾ ਭਵਿੱਖ ਬੁਨਿਆਦੀ ਢਾਂਚੇ ਬਣਾਉਣ ਵਿੱਚ ਸਹਾਇਕ ਹੋ ਸਕਦਾ ਹੈ।
ਐਸ.ਸੀ.–ਐਨ.ਬੀ.ਡਬਲਿਊ.ਐਲ. (SC-NBWL) ਮਨਜ਼ੂਰੀਆਂ ਇਹ ਦਰਸਾਉਂਦੀਆਂ ਹਨ ਕਿ ਰੱਖਿਆ ਬੁਨਿਆਦੀ ਢਾਂਚਾ ਨਾਜ਼ੁਕ ਪਹਾੜੀ ਵਾਤਾਵਰਣ ਪ੍ਰਣਾਲੀਆਂ ਵਿੱਚ ਕਿੰਨੀ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ - ਨਾ ਸਿਰਫ਼ ਲੱਦਾਖ ਵਿੱਚ, ਸਗੋਂ ਸਿੱਕਮ ਦੇ ਪੰਗੋਲਖਾ ਅਤੇ ਅਰੂਣਾਚਲ ਪ੍ਰਦੇਸ਼ ਦੇ ਨਾਮਦਾਫਾ ਵਾਇਲਡਲਾਈਫ਼ ਸੈਂਕਚੁਰੀ ਵਿੱਚ ਵੀ। ਸੰਰੱਖਣ ਅਤੇ ਸੰਪਰਕਤਾ ਨੂੰ ਪ੍ਰਤੀਯੋਗੀ ਟੀਚਿਆਂ ਦੀ ਲੋੜ ਨਹੀਂ ਹੈ।ਰਣਨੀਤਕ ਯੋਜਨਾਬੰਦੀ ਨੂੰ ਪਰਿਆਵਰਣਕ ਸੰਬੰਧੀ ਦੂਰਦਰਸ਼ਿਤਾ ਦੁਆਰਾ ਨਿਰਦੇਸ਼ਿਤ ਕੀਤਾ ਜਾਣਾ ਚਾਹੀਦਾ ਹੈ, ਜਿਸ ਨੂੰ ਨਿਗਰਾਨੀ, ਪਾਰਦਰਸ਼ਤਾ ਅਤੇ ਸਹਿ-ਤਾਲਮੇਲ ਦੁਆਰਾ ਸਮਰਥਨ ਕੀਤਾ ਗਿਆ ਹੋਵੇ, ਤਾਂ ਜੋ ਭਾਰਤ ਦੀਆਂ ਸਰਹੱਦਾਂ ਸੁਰੱਖਿਅਤ ਅਤੇ ਪਰਿਆਵਰਣਕ ਤੌਰ 'ਤੇ ਲਚਕੀਲੇ ਰਹਿਣ।
Original: Padma Ladon. 2025. ‘Reconciling Strategic Infrastructure with Ecological Fragility in the Himalayas’. Centre of Excellence for Himalayan Studies, Shiv Nadar Institution of Eminence. Commentary. 25 September.
Translated by: Jaspreet Singh
Share this on: