6 December 2025
ਪੁਰਾਣੀ ਖੇਡ, ਨਵੇਂ ਖਿਡਾਰੀ: ਚੀਨ ਅਤੇ ਅਮਰੀਕਾ ਵਿਚਕਾਰ ਤਾਲਿਬਾਨ ਦਾ ਸੰਤੁਲਨ ਰੁਸਤਮ ਅਲੀ ਸੀਰਤ
19 ਸਤੰਬਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨੀ ਪਰਮਾਣੂ ਟਿਕਾਣਿਆਂ ਨਾਲ ਨੇੜਤਾ ਦਾ ਹਵਾਲਾ ਦਿੰਦੇ ਹੋਏ ਅਫਗਾਨਿਸਤਾਨ ਵਿੱਚ ਬਾਗਰਾਮ ਏਅਰ ਬੇਸ ਨੂੰ ਮੁੜ ਹਾਸਲ ਕਰਨ ਦੇ ਆਪਣੇ ਇਰਾਦੇ ਨੂੰ ਇੱਕ ਵਾਰ ਫਿਰ ਦੁਹਰਾਇਆ, ਟਰੰਪ ਨੇ ਆਪਣੇ ਸੋਸ਼ਲ ਮੀਡੀਆ 'ਤੇ ਲਿਖਿਆ ਕਿ , ਜੇਕਰ ਤਾਲਿਬਾਨ ਸਹਿਮਤ ਨਹੀਂ ਹੋਏ, ਤਾਂ ‘ਬੁਰੀਆਂ ਚੀਜ਼ਾਂ ਹੋਣ ਵਾਲੀਆਂ ਹਨ’। ਜਵਾਬ ਵਿੱਚ, ਤਾਲਿਬਾਨ ਨੇ ਘੋਸ਼ਣਾ ਕੀਤੀ ਕਿ ਉਹ ਦੇਸ਼ ਦੀ "ਆਜ਼ਾਦੀ ਅਤੇ ਖੇਤਰੀ ਅਖੰਡਤਾ" ਲਈ ਗੱਲਬਾਤ ਕਰਨ ਲਈ ਤਿਆਰ ਨਹੀਂ ਹਨ। ਚੀਨ ਨੇ ਅਫਗਾਨਿਸਤਾਨ ਦੀ ਪ੍ਰਭੂਸੱਤਾ ਦਾ ਸਮਰਥਨ ਕੀਤਾ ਅਤੇ ਆਵਾਜ਼ ਉਠਾਈ, ਖੇਤਰ ਵਿੱਚ ਦੁਬਾਰਾ ਪੱਛਮੀ ਫੌਜੀਕਰਨ ਦੇ ਵਿਰੋਧ ਦਾ ਸੰਕੇਤ ਦਿੱਤਾ।
ਪਰ ਪਰਦੇ ਦੇ ਪਿੱਛੇ, ਤਾਲਿਬਾਨ ਅਤੇ ਅਮਰੀਕੀ ਚੁੱਪਚਾਪ ਸਬੰਧਾਂ ਨੂੰ ਸਧਾਰਨ ਕਰ ਰਹੇ ਹਨ| ਹਾਲ ਹੀ ਵਿੱਚ, ਤਾਲਿਬਾਨ ਨੇ ਸੰਬੰਧਾਂ ਨੂੰ ਸਧਾਰਣ ਬਣਾਉਣ ਦੇ ਹਿੱਸੇ ਵਜੋਂ ਕੈਦੀਆਂ ਦੇ ਅਦਲਾ-ਬਦਲੀ ਦੀ ਗੱਲਬਾਤ ਕੀਤੀ | ਤਾਲਿਬਾਨ ਬੀਜਿੰਗ ਦੇ ਨਾਲ ਆਪਣੇ ਸਬੰਧਾਂ ਦੀਆਂ ਸੀਮਾਵਾਂ ਦਾ ਮੁੜ ਮੁਲਾਂਕਣ ਕਰ ਰਿਹਾ ਹੋ ਸਕਦਾ ਹੈ-ਖਾਸ ਤੌਰ 'ਤੇ ਜਦੋਂ ਚੀਨ ਅਤੇ ਰੂਸ ਨੇ ਇਰਾਨ 'ਤੇ ਇਜ਼ਰਾਈਲੀ ਹਮਲਿਆਂ ਦੌਰਾਨ ਇਰਾਨ ਨੂੰ ਮਹੱਤਵਪੂਰਨ ਤੌਰ 'ਤੇ ਵਿਸ਼ੇਸ਼ ਸਮਰਥਨ ਨਹੀਂ ਦਿੱਤਾ। ਤਾਲਿਬਾਨ ਚੀਨ ਦੇ ਬਹੁਤ ਨੇੜੇ ਹੋ ਕੇ ਉਸ ਦਾ ਵਿਰੋਧ ਕਰਨ ਦੀ ਬਜਾਏ ਅਮਰੀਕਾ ਦੇ ਪੱਖ ਵਿੱਚ ਬਣੇ ਰਹਿਣਾ ਚਾਹ ਸਕਦਾ ਹੈ।
ਅਫਗਾਨਿਸਤਾਨ ਨੇ ਲੰਬੇ ਸਮੇਂ ਤੋਂ ਵਿਰੋਧੀ ਸਾਮਰਾਜਾਂ ਵਿਚਕਾਰ ਸੰਤੁਲਨ ਬਣਾਉਂਦੇ ਆਇਆ ਹੈ । ਬ੍ਰਿਟਿਸ਼-ਰੂਸੀ ਤੋਂ ਲੈ ਕੇ ਅਮਰੀਕਾ ਅਤੇ ਸੋਵੀਅਤ ਯੂਐਸਐਸਆਰ ਵਿਚਕਾਰ ਸ਼ੀਤ ਯੁੱਧ ਦੀ ਟਕਰਾਅ ਤੱਕ, ਇਸਦੇ ਸ਼ਾਸਕਾਂ ਨੇ ਪ੍ਰਭੂਸੱਤਾ ਨੂੰ ਸੁਰੱਖਿਅਤ ਰੱਖਣ ਅਤੇ ਲਾਭ ਪ੍ਰਾਪਤ ਕਰਨ ਲਈ ਰਣਨੀਤਕ ਸੰਤੁਲਨ 'ਤੇ ਨਿਰਭਰ ਕੀਤਾ ਹੈ- ਕਈ ਵਾਰ ਸਫਲ ਹੋਏ, ਅਤੇ ਕਈ ਵਾਰ ਬਾਹਰੀ ਅਤੇ ਅੰਦਰੂਨੀ ਦਬਾਅ ਹੇਠਾਂ ਝੁਕਗਏ।
19ਵੀਂ ਸਦੀ ਦੇ ਅਖੀਰ ਅਤੇ 20ਵੀਂ ਸਦੀ ਦੇ ਸ਼ੁਰੂਆਤੀ ਸਮੇਂ ਵਿੱਚ, ਅਫਗਾਨਿਸਤਾਨ ਦੀ ਵਿਦੇਸ਼ ਨੀਤੀ ਬ੍ਰਿਟਿਸ਼ ਰੁਚੀਆਂ ਦੁਆਰਾ ਬਣਾਈ ਗਈ ਸੀ ਜਿਸ ਨੇ ਅਮੂ ਦਰਿਆ ਦੇ ਪਾਰ ਰੂਸੀ ਪ੍ਰਭਾਵ ਨੂੰ ਸੀਮਤ ਕਰ ਦਿੱਤਾ ਸੀ।ਜਦੋਂ ਅਮਾਨੁੱਲ੍ਹਾ ਖਾਨ ਨੇ ਬ੍ਰਿਟਿਸ਼ ਨਿਯੰਤਰਣ ਨੂੰ ਤੋੜਨ ਲਈ 1919 ਵਿੱਚ ਆਜ਼ਾਦੀ ਦਾ ਐਲਾਨ ਕੀਤਾ, ਤਾਂ ਉਸਦੀ ਰਾਜਸ਼ਾਹੀ ਢਹਿ ਗਈ। ਇਸੇ ਤਰ੍ਹਾਂ, ਬਾਦਸ਼ਾਹ ਜ਼ਾਹਿਰ ਸ਼ਾਹ ਨੇ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਅਮਰੀਕਾ ਅਤੇ ਸੋਵੀਅਤ ਸਹਿਯੋਗ ਵਿਚਕਾਰ ਸੰਤੁਲਨ ਬਣਾਇਆ।ਪਰ ਜਦੋਂ ਰਾਸ਼ਟਰਪਤੀ ਦਾਊਦ ਖਾਨ ਨੇ ਸੋਵੀਅਤ ਪ੍ਰਭਾਵ ਨੂੰ ਘਟਾਉਣ ਅਤੇ ਅਮਰੀਕਾ ਵੱਲ ਝੁਕਣ ਦੀ ਕੋਸ਼ਿਸ਼ ਕੀਤੀ, ਸੋਵੀਅਤ- ਪੱਖੀ ਤਾਕਤਾਂ ਨੇ 1978 ਵਿੱਚ ਇੱਕ ਤਖਤਾਪਲਟ ਸ਼ੁਰੂ ਕਰ ਦਿੱਤਾ, ਜਿਸ ਨਾਲ ਅਫਗਾਨਿਸਤਾਨ ਨੂੰ ਦਹਾਕਿਆਂ ਦੀ ਲੜਾਈ ਵਿੱਚ ਧੱਕ ਗਿਆ।
ਤਾਲਿਬਾਨ ਵੀ ਇਸੇ ਤਰ੍ਹਾਂ ਦੀ ਕੋਸ਼ਿਸ਼ ਕਰ ਰਹੇ ਹਨ-ਇਸ ਵਾਰ ਚੀਨ ਅਤੇ ਅਮਰੀਕਾ ਵਿਚਕਾਰ। 2021 ਵਿੱਚ ਅਮਰੀਕੀ ਫੌਜਾਂ ਦੀ ਵਾਪਸੀ ਤੋਂ ਬਾਅਦ, ਚੀਨ-ਤਾਲਿਬਾਨ ਸਬੰਧਾਂ ਵਿੱਚ ਇੱਕ ਮਹੱਤਵਪੂਰਨ ਉਭਾਰ ਦੇਖਿਆ ਗਿਆ।ਕੂਟਨੀਤਕ ਸਬੰਧਾਂ ਨੂੰ ਮਜ਼ਬੂਤ ਕਰਨ ਤੋਂ ਲੈ ਕੇ ਨਿਵੇਸ਼ ਸੌਦਿਆਂ 'ਤੇ ਦਸਤਖਤ ਕਰਨ ਤੱਕ, ਇਹ ਸਬੰਧ ਰਣਨੀਤਕ ਵਿਸਤਾਰ ਲਈ ਤਿਆਰ ਜਾਪਦੇ ਸਨ। ਜਨਵਰੀ 2023 ਵਿੱਚ, ਤਾਲਿਬਾਨ ਨੇ ਅਮੂ ਦਰਿਆ ਬੇਸਿਨ ਵਿੱਚ ਤੇਲ ਖਨਨ ਲਈ ਸ਼ਿਨਜਿਆਂਗ ਸੈਂਟਰਲ ਏਸ਼ੀਆ ਪੈਟ੍ਰੋਲਿਯਮ ਐਂਡ ਗੈਸ ਕੰਪਨੀ (CAPEIC) ਨਾਲ 25 ਸਾਲਾਂ ਦਾ ਇੱਕ ਮਹੱਤਵਪੂਰਨ ਸਮਝੌਤਾ ਕੀਤਾ।ਦੋਵਾਂ ਦੇਸ਼ਾਂ ਦੇ ਸਬੰਧਾਂ ਵਿੱਚ ਇੱਕ ਮੋੜ ਦੇ ਰੂਪ ਵਿੱਚ, ਇਸ ਸਮਝੌਤੇ ਨੇ ਰੁਜ਼ਗਾਰ ਸਿਰਜਣ ਅਤੇ ਖੇਤਰੀ ਏਕੀਕਰਨ ਦਾ ਵਾਅਦਾ ਕੀਤਾ। ਪਰ 2025 ਦੇ ਮੱਧ ਤੱਕ, ਇਹ ਸਮਝੌਤਾ ਪ੍ਰਭਾਵਸ਼ਾਲੀ ਢੰਗ ਨਾਲ ਢਹਿ-ਢੇਰੀ ਹੋ ਗਿਆ -- ਜਿਸ ਨਾਲ ਤਾਲਿਬਾਨ ਚੀਨ ਦੋਨਾਂ ਦੇਸ਼ਾਂ ਦੀ ਰਣਨੀਤੀ ਵਿੱਚ ਇੱਕ ਨਵਾਂ ਮੋੜ ਆਇਆ।
ਅਗਸਤ 2025 ਵਿੱਚ, ਤਾਲਿਬਾਨ ਅਧਿਕਾਰੀਆਂ ਨੇ ਅਮੂ ਦਰਿਆ ਤੇਲ ਪ੍ਰੋਜੈਕਟ ਤੋਂ 12 ਚੀਨੀ ਕਾਮਿਆਂ ਨੂੰ ਹਿਰਾਸਤ ਵਿੱਚ ਲਿਆ, ਉਨ੍ਹਾਂ ਦੇ ਪਾਸਪੋਰਟ ਜ਼ਬਤ ਕਰ ਲਏ, ਅਤੇ ਕਾਰਵਾਈਆਂ ਨੂੰ ਮੁਅੱਤਲ ਕਰ ਦਿੱਤਾ।ਹਾਲਾਂਕਿ ਅੱਠ ਕਾਮਿਆਂ ਨੂੰ ਸਤੰਬਰ ਦੇ ਸ਼ੁਰੂ ਵਿੱਚ ਰਿਹਾਅ ਕਰ ਦਿੱਤਾ ਗਿਆ ਸੀ, ਪਰ ਚਾਰ ਅਜੇ ਵੀ ਹਿਰਾਸਤ ਵਿੱਚ ਹਨ। ਤਾਲਿਬਾਨ ਨੇ ਚੀਨੀ ਕੰਪਨੀ 'ਤੇ ਇਕਰਾਰਨਾਮੇ ਦੀਆਂ ਜ਼ਿੰਮੇਵਾਰੀਆਂ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ-ਖਾਸ ਤੌਰ 'ਤੇ ਰਾਇਲਟੀ ਭੁਗਤਾਨਾਂ ਦੀ ਘਾਟ। ਇਸ ਦੇ ਉਲਟ, ਚੀਨੀ ਸਰੋਤਾਂ ਨੇ ਅਨੁਚਿਤ ਸ਼ਰਤਾਂ ਦੇ ਤਹਿਤ ਇਕਰਾਰਨਾਮੇ ਨੂੰ ਸੋਧਣ ਲਈ ਰਾਜਨੀਤਿਕ ਦਬਾਅ ਦਾ ਹਵਾਲਾ ਦਿੱਤਾ।
ਅਮੂ ਦਰਿਆ ਵਿਵਾਦ ਇੱਕ ਪੂਰੀ ਤਰ੍ਹਾਂ ਅਸਮਾਨਤਾ ਨੂੰ ਉਜਾਗਰ ਕਰਦਾ ਹੈ। ਤਾਲਿਬਾਨ ਲਈ, ਚੀਨ ਜਾਇਜ਼ਤਾ ਅਤੇ ਸੰਭਾਵੀ ਨਿਵੇਸ਼ ਨੂੰ ਦਰਸਾਉਂਦਾ ਹੈ।ਚੀਨ ਲਈ ਅਫਗਾਨਿਸਤਾਨ ਰਣਨੀਤਕ ਖਤਰੇ ਦਾ ਸਰੋਤ ਹੈ। ਹਾਲਾਂਕਿ ਕਿ ਤਾਲਿਬਾਨ ਨੇ ਵਾਰ-ਵਾਰ ਬੀਜਿੰਗ ਨੂੰ ਕੋਲਡ ਸਟੋਰੇਜ ਸੁਵਿਧਾਵਾਂ ਬਣਾਉਣ, ਚੀਨ ਤੱਕ ਸਿੱਧੀਆਂ ਉਡਾਣਾਂ ਖੋਲ੍ਹਣ ਅਤੇ ਉਦਯੋਗਿਕ ਖੇਤਰਾਂ ਦਾ ਸਮਰਥਨ ਕਰਨ ਲਈ ਕਿਹਾ ਹੈ, ਪਰ ਚੀਨੀ ਪ੍ਰਤੀਕਿਰਿਆਵਾਂ ਸੁਸਤ ਰਹੀਆਂ ਹਨ।
ਬੀਜਿੰਗ ਦਾ ਸੁਰੱਖਿਆ-ਪਹਿਲਾ ਤਰਕ-ਵਿਚਾਰ ਹਜੇ ਵੀ ਪ੍ਰਮੁੱਖ ਹੈ। 2021 ਤੋਂ, ਚੀਨ ਨੇ ਅਫਗਾਨਿਸਤਾਨ ਵਿੱਚ 20 ਤੋਂ ਵੱਧ ਅੰਤਰ-ਰਾਸ਼ਟਰੀ ਅੱਤਵਾਦੀ ਸਮੂਹਾਂ ਦੀ ਮੌਜੂਦਗੀ 'ਤੇ ਜ਼ੋਰ ਦਿੱਤਾ ਹੈ, ਖਾਸ ਕਰਕੇ ਈਸਟ ਤੁਰਕਿਸਤਾਨ ਇਸਲਾਮਿਕ ਮੂਵਮੈਂਟ (ਈਟੀਆਈਐਮ) ETIM। ਇਨਫ੍ਰਾਸਟਰਕਚਰ ਰੇਜ਼ਿਲੀਅੰਸ ਐਕਸੀਲਰੇਟਰ ਫੰਡ (IRAF) ਦੀ ਇੱਕ ਰਿਪੋਰਟ ਦੇ ਅਨੁਸਾਰ, 15,000 ਤੋਂ 35,000 ਦੇ ਵਿਚਕਾਰ ਉਈਘੁਰ ਅੱਤਵਾਦੀ ਅਤੇ ਉਨ੍ਹਾਂ ਦੇ ਪਰਿਵਾਰ ਇਸ ਸਮੇਂ ਉੱਤਰੀ ਪ੍ਰਾਂਤਾਂ ਜਿਵੇਂ ਕਿ ਤਖਾਰ, ਕੁੰਦੁਜ਼, ਬਦਖਸ਼ਾਨ ਅਤੇ ਨੂਰਿਸਤਾਨ ਵਿੱਚ ਰਹਿੰਦੇ ਹਨ।ਕਾਬੁਲ ਦੀ ਪਿਛਲੀ ਅਗਸਤ ਦੀ ਫੇਰੀ ਦੌਰਾਨ, ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨੇ ਕਥਿਤ ਤੌਰ ਤੇ’ ਟਾਲਿਬਾਨ ਨੂੰ ਆਪਣੇ ਦਸਤਿਆਂ ਵਿੱਚੋਂ ਉਇਘੁਰ ਲੜਾਕਿਆਂ ਨੂੰ ਬਾਹਰ ਕੱਢਣ ਲਈ ਕਿਹਾ – ਇਹ ਬੇਨਤੀ ਰਿਸ਼ਤੇ ਦੇ ਭਵਿੱਖ ਲਈ ਮਹੱਤਵਪੂਰਨ ਅਰਥ ਰੱਖਦੀ ਹੈ।
ਚੀਨ ਨੇ ਤਾਲਿਬਾਨ ਦੁਆਰਾ ਨਿਯੁਕਤ ਰਾਜਦੂਤ ਨੂੰ ਸਵੀਕਾਰ ਕਰ ਲਿਆ ਪਰ ਆਪਣੇ ਕੂਟਨੀਤਕ ਵਿਕਲਪਾਂ ਨੂੰ ਖੁੱਲ੍ਹਾ ਰੱਖਦੇ ਹੋਏ, ਰਸਮੀ ਮਾਨਤਾ ਨੂੰ ਰੋਕ ਦਿੱਤਾ ਹੈ। ਚੀਨ ਸ਼ੰਘਾਈ ਸਹਿਯੋਗ ਸੰਗਠਨ (SCO) ਵਰਗੇ ਪਲੇਟਫਾਰਮਾਂ ਰਾਹੀਂ ਕੰਮ ਕਰਨਾ ਜਾਰੀ ਰੱਖਦਾ ਹੈ, ਹਾਲਾਂਕਿ ਤਾਲਿਬਾਨ ਦੀ ਭਾਗੀਦਾਰੀ ਅਨਿਸ਼ਚਿਤ ਬਣੀ ਹੋਈ ਹੈ।
ਇੱਕ ਅਨਾਰਕੀਅਤਮਕ ਵਿਸ਼ਵ ਵਿੱਚ ਜਿੱਥੇ ਗਠਜੋੜ ਲਚਕੀਲੇ ਹਨ ਅਤੇ ਸਵਾਰਥ ਦੁਆਰਾ ਚਲਦੇ ਹਨ, ਤਾਲਿਬਾਨ ਹੁਣ ਅਮਰੀਕਾ ਨੂੰ ਸ਼ਾਮਲ ਕਰਨ ਲਈ ਵਧੇਰੇ ਖੁੱਲ੍ਹੇ ਦਿਖਾਈ ਦਿੰਦੇ ਹਨ - ਸਮਰਪਣ ਦੇ ਰੂਪ ਵਜੋਂ ਨਹੀਂ, ਪਰ ਇੱਕ ਹੇਜ ਵਜੋਂ।ਅਫਗਾਨਿਸਤਾਨ ਦਾ ਪੱਛਮੀ ਸ਼ਕਤੀਆਂ ਨਾਲ ਇੱਕ ਲੰਮਾ ਅਤੇ ਜਟਿਲ ਇਤਿਹਾਸ ਹੈ: ਬ੍ਰਿਟਿਸ਼ ਅਤੇ ਸੋਵੀਅਤ ਹਮਲਿਆਂ ਤੋਂ ਲੈ ਕੇ ਮੁਜਾਹਿਦੀਨ ਨੂੰ ਅਮਰੀਕੀ ਸਮਰਥਨ ਅਤੇ ਦੋ ਦਹਾਕਿਆਂ ਲੰਬੀ ਅਮਰੀਕੀ ਕਬਜ਼ੇ ਤੱਕ।ਤਾਲਿਬਾਨ, ਆਪਣੀ ਸਾਰੀ ਵਿਚਾਰਧਾਰਕ ਕਠੋਰਤਾ ਲਈ, ਪੱਛਮੀ ਕਲਾਕਾਰਾਂ ਤੋਂ ਅਣਜਾਣ ਨਹੀਂ ਹਨ। ਇਸ ਦੇ ਉਲਟ, ਚੀਨ ਅਜੇ ਵੀ ਇੱਕ ਅਣਜਾਣ ਧਰਤੀ ਵਾਂਗ ਹੈ —ਇੱਕ ਐਸਾ ਸਾਥੀ ਜਿਸ ਨਾਲ ਕੋਈ ਸਾਂਝੇ ਸੱਭਿਆਚਾਰਕ, ਧਾਰਮਿਕ ਜਾਂ ਇਤਿਹਾਸਿਕ ਸੰਬੰਧ ਨਹੀਂ ਹਨ।
ਚੀਨ ਦੀ ਅਫਗਾਨਿਸਤਾਨ ਨੀਤੀ, ਜੋ ਕਦੇ ਬੈਲਟ ਐਂਡ ਰੋਡ ਇਨੀਸ਼ੀਏਟਿਵ ਵਿੱਚ ਸ਼ਾਂਤ ਏਕੀਕਰਨ ਦੀ ਉਮੀਦ ਨਾਲ ਉਤਸ਼ਾਹਿਤ ਸੀ, ਹੁਣ ਵਧ ਰਹੀ ਅਨਿਸ਼ਚਿਤਤਾ ਦਾ ਸਾਹਮਣਾ ਕਰ ਰਹੀ ਹੈ। ਤਾਲਿਬਾਨ, ਵੀ, ਆਪਣੀ ਰਵਾਇਤ ਨੂੰ ਠੀਕ ਕਰ ਤਬਦੀਲੀ ਕਰ ਰਹੇ ਹਨ-ਅਮਰੀਕਾ ਨਾਲ ਗੱਲਬਾਤ ਦੁਬਾਰਾ ਖੋਲ੍ਹ ਰਹੇ ਹਨ ਅਤੇ ਬੀਜਿੰਗ-ਕੇਂਦ੍ਰਿਤ ਰਣਨੀਤੀ ਦੀਆਂ ਸੀਮਾਵਾਂ ਦਾ ਮੁੜ ਮੁਲਾਂਕਣ ਕਰ ਰਹੇ ਹਨ।
ਅਫਗਾਨਿਸਤਾਨ ਦੀ ਰਾਜਨੀਤੀ ਵਿੱਚ ਬਚਣ ਦੀ ਕਲਾ ਹਮੇਸ਼ਾਂ ਮਹਾਨ ਸ਼ਕਤੀਆਂ ਦੀ ਮੁਕਾਬਲੇਬਾਜ਼ੀ ਵਿਚ ਰਾਹ ਬਣਾਉਂਦੇ ਹੋਏ ਇਸ ਵਿਚ ਸਮਾਏ ਬਿਨਾਂ ਚਲਣ ਦੀ ਰਹੀ ਹੈ।2025 ਵਿੱਚ, ਉਸ ਕਲਾ ਨੂੰ ਦੁਬਾਰਾ ਪਰਖਿਆ ਜਾ ਰਿਹਾ ਹੈ। ਕੀ ਤਾਲਿਬਾਨ ਇਸ ਨਾਜ਼ੁਕ ਸੰਤੁਲਨ ਨੂੰ ਬਰਕਰਾਰ ਰੱਖ ਸਕਦਾ ਹੈ—ਪੂਰਬ ਅਤੇ ਪੱਛਮ ਵਿਚਕਾਰ, ਆਰਥਿਕ ਲੋੜਾਂ ਅਤੇ ਰਾਜਨੀਤਿਕ ਵਿਚਾਰਧਾਰਾ ਵਿਚਕਾਰ—ਕਾਇਮ ਰੱਖ ਸਕਣਗੇ ਜਾਂ ਨਹੀਂ, ਇਹ ਦੇਖਣਾ ਬਾਕੀ ਹੈ।
ਲੇਖਕ ਬਾਰੇ: ਰੁਸਤਮ ਅਲੀ ਸੀਰਤ ਇੱਕ ਸਵਤੰਤਰ ਅਨੁਸੰਧਕ ਹਨ , ਜੋ ਮੱਧ ਪੂਰਬ, ਦੱਖਣੀ ਅਤੇ ਮੱਧ ਏਸ਼ੀਆ ਵਿੱਚ ਦਿਲਚਸਪੀ ਰੱਖਦੇ ਹਨ। ਉਹ ਖੇਤਰ ਵਿੱਚ ਚੱਲ ਰਹੀ ਚੀਨ-ਅਮਰੀਕਾ ਮੁਕਾਬਲੇਬਾਜ਼ੀ ਨੂੰ ਨੇੜਿਓਂ ਨਿਗਰਾਨੀ ਕਰਦੇ ਹਨ। ਉਨ੍ਹਾਂ ਨਾਲ- [email protected] ਸੰਪਰਕ ਕੀਤਾ ਜਾ ਸਕਦਾ ਹੈ |
Original: Rustam Ali Seerat. 2025. ‘Old Game, New Players: Taliban Balances between China and the United States’. Commentary. Centre of Excellence for Himalayan Studies. 23 September.
Translated by Jaspreet Singh.
Share this on: