ਚੀਨੀ ਪਾਲਾਂ ’ਤੇ ਵਿਸ਼ਵ ਯਾਤਰਾ? ਯੂ.ਪੀ.ਆਈ. ਦਾ ਅਲੀਪੇ ਨਾਲ (ਸੰਭਾਵਿਤ) ਏਕੀਕਰਨ

24 April 2026  |  

Anand P. Krishnan
Economy
Geopolitics

2026 ਫਰਵਰੀ ਵਿੱਚ, ਭਾਰਤ ਵਿੱਚ ਯੂਨੀਫਾਈਡ ਪੇਮੈਂਟਸ ਇੰਟਰਫੇਸ (ਯੂ. ਪੀ. ਆਈ.) ਨੂੰ ਚੀਨ ਦੇ ਅਲੀ ਪੇ + + ਪਲੇਟਫਾਰਮ ਨਾਲ ਜੋੜਨ ਲਈ ਗੱਲਬਾਤ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਸਨ, ਤਾਂ ਜੋ ਭਾਰਤੀ ਸੈਲਾਨੀਆਂ ਲਈ ਭਾਰਤੀ ਰੁਪਏ ਵਿੱਚ ਵਿੱਤੀ ਲੈਣ-ਦੇਣ ਨੂੰ ਹੋਰ ਸੌਖਾ ਬਣਾਇਆ ਜਾ ਸਕੇ। ਜੇਕਰ ਇਹ ਸਾਂਝੇਦਾਰੀ ਅਮਲ ਆਉਂਦੀ ਹੈ, ਤਾਂ ਇਹ ਦੋਵਾਂ ਪਲੇਟਫਾਰਮਾਂ ਦੇ ਵਿਸ਼ਵ ਪੱਧਰੀ ਵਿਸਥਾਰ ਵਿੱਚ ਇੱਕ ਮਹੱਤਵਪੂਰਨ ਕਦਮ ਸਾਬਤ ਹੋਵੇਗੀ। ਇਹ ਇਸ ਗੱਲ ਨੂੰ ਵੀ ਦਰਸਾਉਂਦੀ ਹੈ ਕਿ ਭਾਰਤ ਦੀਆਂ ਅੰਤਰ-ਰਾਸ਼ਟਰੀ ਵਿਸਥਾਰ ਦੀਆਂ ਅਭਿਲਾਸ਼ਾਵਾਂ ਨੂੰ ਲਾਜ਼ਮੀ ਤੌਰ ’ਤੇ ‘ਵਿਸ਼ਵ ਪੱਧਰੀ ਚੀਨ’ ਦੀ ਹਕੀਕਤ ਨਾਲ ਤਾਲਮੇਲ ਬਿਠਾਉਣਾ ਅਤੇ ਉਸਦਾ ਸਾਹਮਣਾ ਕਰਨਾ ਪੈਂਦਾ ਹੈ।

ਚੀਨ ਵਿੱਚ ਅਲੀਪੇ

ਅਲੀਪੇ+ — ਚੀਨ ਦੇ ਅਲੀਬਾਬਾ ਗਰੁੱਪ ਵੱਲੋਂ 2004 ਵਿੱਚ ਸਥਾਪਿਤ ਕੀਤੇ ਗਏ ਅਲੀਪੇ ਦਾ ਵਿਸ਼ਵ ਪੱਧਰੀ ਹਿੱਸਾ ਹੈ — ਅਲੀਪੇ ਦਾ ਦਾਅਵਾ ਹੈ ਕਿ ਦੁਨੀਆ ਭਰ ਵਿੱਚ ਇਸਦੇ 1.8 ਬਿਲੀਅਨ ਗਾਹਕ ਖਾਤੇ ਹਨ ਅਤੇ 100 ਤੋਂ ਵੱਧ ਦੇਸ਼ਾਂ ਵਿੱਚ 150 ਮਿਲੀਅਨ ਤੋਂ ਵੱਧ ਵਪਾਰੀ ਇਸ ਨਾਲ ਜੁੜੇ ਹੋਏ ਹਨ। ਆਪਣੀ ਸਥਾਪਨਾ ਤੋਂ ਬਾਅਦ ਪਿਛਲੇ ਦੋ ਦਹਾਕਿਆਂ ਵਿੱਚ, ਮੋਬਾਈਲ ਇੰਟਰਨੈੱਟ ਤਕਨਾਲੋਜੀ ਦੇ ਉਭਾਰ ਨਾਲ ਚੀਨ ਵਿੱਚ ਅਲੀਪੇ ਦਾ ਤੇਜ਼ੀ ਨਾਲ ਵਿਸਥਾਰ ਹੋਇਆ ਹੈ।ਖੁਦਰਾ ਵਪਾਰ, ਖਾਣ-ਪੀਣ, ਆਵਾਜਾਈ ਅਤੇ ਸਰਕਾਰੀ ਸੇਵਾਵਾਂ ਵਿੱਚ ਏਕੀਕ੍ਰਿਤ ਹੋਣ ਕਰਕੇ, ਇਹ ਪਲੇਟਫਾਰਮ ਟੈਨਸੈਂਟ ਦੇ ਵੀਸ਼ਿਨ ਪੇ Weixin Pay ਦੇ ਨਾਲ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਅਤੇ ਕਾਰੋਬਾਰਾਂ ਦਾ ਇੱਕ ਅਟੁੱਟ ਹਿੱਸਾ ਬਣ ਚੁੱਕਾ ਹੈ। ਪਿਛਲੇ ਦੋ ਸਾਲਾਂ ਵਿੱਚ, ਚੀਨੀ ਸਰਕਾਰ ਨੇ ਅੰਤਰਰਾਸ਼ਟਰੀ ਸੈਲਾਨੀਆਂ ਲਈ ਡਿਜ਼ੀਟਲ ਭੁਗਤਾਨ ਪ੍ਰਣਾਲੀ ਨੂੰ ਹੋਰ ਆਸਾਨ ਬਣਾਉਣ ਲਈ ਕਈ ਉਪਰਾਲੇ ਤੇਜ਼ ਕੀਤੇ ਹਨ । ਇਸ ਤਹਿਤ ਅਲੀਪੇ ਨੇ ਬਹੁ-ਭਾਸ਼ਾਈ ਸਹਾਇਤਾ, ਵਿਦੇਸ਼ੀ ਭੁਗਤਾਨ ਵਾਲਿਟਾਂ ਨੂੰ ਜੋੜਨ ਅਤੇ ਰਜਿਸਟ੍ਰੇਸ਼ਨ ਪ੍ਰਕਿਰਿਆ ਨੂੰ ਸਰਲ ਬਣਾਉਣ ਵਰਗੇ ਕਦਮ ਚੁੱਕੇ ਹਨ।

ਇਹ ਗੱਲ ਧਿਆਨ ਵਿੱਚ ਰੱਖਣੀ ਮਹੱਤਵਪੂਰਨ ਹੈ ਕਿ ਅਲੀਪੇ ਦਾ ਵਧਦਾ ਪ੍ਰਭਾਵ ਚੀਨੀ ਪਾਰਟੀ-ਰਾਜ ਦੇ ਸਖ਼ਤ ਨਿਯੰਤਰਣ ਹੇਠ ਹੀ ਨਿਰਧਾਰਤ ਅਤੇ ਸੁਗਮ ਬਣਾਇਆ ਗਿਆ ਹੈ। 2021 ਤੋਂ ਚੱਲ ਰਹੀ “ਸਾਂਝੀ ਖੁਸ਼ਹਾਲੀ” (Common Prosperity) ਮੁਹਿੰਮ ਤਹਿਤ, ਚੀਨੀ ਫਿਨਟੈਕ ਕੰਪਨੀਆਂ ਸਖ਼ਤ ਨਿਯਮਕ ਜਾਂਚ-ਪੜਤਾਲ ਦੇ ਘੇਰੇ ਵਿੱਚ ਆ ਗਈਆਂ, ਜਿਸ ਕਾਰਨ ਐਂਟ ਗਰੁੱਪ Ant Group ਦੇ ਕਾਰੋਬਾਰ ਵਿੱਚ ਵਿਆਪਕ ਪੱਧਰ ’ਤੇ ਬਦਲਾਅ ਕੀਤਾ ਗਿਆ। ਇਸ ਬਦਲਾਅ ਤੋਂ ਬਾਅਦ, ਕੰਪਨੀ ’ਤੇ ਨਿਯਮਕ ਨਿਗਰਾਨੀ ਹੋਰ ਵਧਾ ਦਿੱਤੀ ਗਈ, ਇਸਦੇ ਬੋਰਡ ਦਾ ਪੁਨਰਗਠਨ ਕੀਤਾ ਗਿਆ ਅਤੇ ਸੰਸਥਾਪਕ ਜੈਕ ਮਾ ਦੀ ਹਿੱਸੇਦਾਰੀ ਵਿੱਚ ਕਾਫ਼ੀ ਕਮੀ ਆਈ।ਅਲੀਪੇ ਨੂੰ ਖੁਦ ਵੀ ਵੱਖ-ਵੱਖ ਕਾਰੋਬਾਰੀ ਸਮੂਹਾਂ ਵਿੱਚ ਪੁਨਰਗਠਿਤ ਕੀਤਾ ਗਿਆ, ਜੋ ਭੁਗਤਾਨ ਸੇਵਾਵਾਂ ਅਤੇ ਵਿਆਪਕ ਖਪਤਕਾਰ ਸੇਵਾਵਾਂ ’ਤੇ ਕੇਂਦਰਿਤ ਹਨ। ਇਸ ਤਰ੍ਹਾਂ, ਜਿੱਥੇ ਚੀਨ ਦੀ ਕੇਂਦਰੀ ਸਰਕਾਰ ਵੱਡੀਆਂ ਤਕਨਾਲੋਜੀ ਕੰਪਨੀਆਂ ’ਤੇ ਆਪਣਾ ਪ੍ਰਭਾਵ ਵਰਤ ਕੇ ਉਨ੍ਹਾਂ ਨੂੰ ਰਾਸ਼ਟਰੀ ਟੀਚਿਆਂ — ਜਿਵੇਂ ਕਿ ਡਾਟਾ ’ਤੇ ਨਿਯੰਤਰਣ, ਸਥਿਰਤਾ ਬਣਾਈ ਰੱਖਣਾ ਅਤੇ ਭੂ-ਰਾਜਨੀਤਿਕ ਮੁਕਾਬਲੇਬਾਜ਼ੀ ਹਾਸਲ ਕਰਨਾ — ਦੇ ਅਨੁਕੂਲ ਬਣਾਉਂਦੀ ਹੈ, ਚੀਨ ਦੀਆਂ ਸਥਾਨਕ ਸਰਕਾਰਾਂ ਖੇਤਰੀ ਆਰਥਿਕ ਵਿਕਾਸ ਦੇ ਉਦੇਸ਼ ਨਾਲ ਅਲੀਬਾਬਾ ਵਰਗੇ ਪਲੇਟਫਾਰਮਾਂ ਨਾਲ ਵਧੇਰੇ ਸਹਿਯੋਗੀ ਅਤੇ ਸੰਦ-ਮੁੱਖ ਢੰਗ ਨਾਲ ਅਤੇ ਵਿਹਾਰਕ ਢੰਗ ਨਾਲ ਕੰਮ ਕਰਦੀਆਂ ਹਨ, ਜਿਸਦਾ ਉਦੇਸ਼ ਖੇਤਰੀ ਆਰਥਿਕ ਵਿਕਾਸ ਹੁੰਦਾ ਹੈ।

ਅਲੀਪੇ ਨੈੱਟਵਰਕ ਵਿੱਚ ਯੂ.ਪੀ.ਆਈ ਨੂੰ ਸ਼ਾਮਲ ਕਰਨਾ

ਚੀਨੀ ਨਾਗਰਿਕਾਂ ਵੱਲੋਂ ਵਿਦੇਸ਼ ਯਾਤਰਾ ਨੇ ਅਲੀਪੇ ਦੇ ਵਿਸ਼ਵ ਪੱਧਰੀ ਵਿਸਥਾਰ ਨੂੰ ਪ੍ਰੇਰਣਾ ਦਿੱਤੀ, ਜਿਸ ਦੇ ਨਤੀਜੇ ਵਜੋਂ ਵਿੱਤੀ ਸੇਵਾ ਪ੍ਰਦਾਤਾਵਾਂ ਅਤੇ ਪੱਛਮੀ ਪਲੇਟਫਾਰਮ-ਆਧਾਰਿਤ ਸੇਵਾਵਾਂ ਨਾਲ ਭਾਈਵਾਲੀਆਂ ਅਤੇ ਸਹਿਯੋਗ ਸਥਾਪਤ ਹੋਏ। ਅਲੀਪੇ+ ਪੂਰਬੀ ਅਤੇ ਦੱਖਣ-ਪੂਰਬੀ ਏਸ਼ੀਆ ਵਿੱਚ ਵਧੇਰੇ ਪ੍ਰਮੁੱਖਤਾ ਨਾਲ ਦਿਖਾਈ ਦਿੰਦਾ ਹੈ। ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਭਾਰਤੀਆਂ ਵੱਲੋਂ ਵਿਦੇਸ਼ੀ ਯਾਤਰਾਵਾਂ ਦੀ ਲਗਾਤਾਰ ਵੱਧ ਰਹੀ ਗਿਣਤੀ—ਜੋ ਭਾਰਤ ਦੇ ਸਾਲਾਨਾ ਸੈਰ-ਸਪਾਟਾ ਸਨੈਪਸ਼ਾਟ ਅਨੁਸਾਰ 2025 ਵਿੱਚ 32.7 ਲੱਖ (3.27 ਮਿਲੀਅਨ) ਦਰਜ ਕੀਤੀ ਗਈ ਸੀ — ਇਸ ਨੇ ਕੇਂਦਰ ਸਰਕਾਰ ਨੂੰ ਯੂਪੀਆਈ ਨੂੰ ਵਿਸ਼ਵ ਪੱਧਰ 'ਤੇ ਅਪਣਾਏ ਜਾਣ ਦੀ ਹਮਾਇਤ ਕਰਨ ਅਤੇ ਅੰਤਰਰਾਸ਼ਟਰੀ ਭਾਈਵਾਲੀਆਂ ਵਿੱਚ ਸ਼ਾਮਲ ਹੋਣ ਲਈ ਉਤਸ਼ਾਹਿਤ ਕੀਤਾ ਹੈ।ਡਿਜ਼ਿਟਲ ਇੰਡੀਆ ਮੁਹਿੰਮ ਦੇ ਮੁੱਖ ਥੰਮ੍ਹਾਂ ਵਿੱਚੋਂ ਇੱਕ ਯੂਪੀਆਈ  ਨੂੰ 50.4 ਕਰੋੜ (504 ਮਿਲੀਅਨ)ਤੋਂ ਵੱਧ ਉਪਭੋਗਤਾ ਅਤੇ 6.5 ਕਰੋੜ (65 ਮਿਲੀਅਨ) ਵਪਾਰੀ ਵਪਾਰੀਆਂ ਦੁਆਰਾ ਕੀਤੀ ਜਾਂਦੀ ਹੈ ,ਇਹ ਦੇਸ਼ ਦੇ ਡਿਜ਼ਿਟਲ ਰਿਟੇਲ ਭੁਗਤਾਨਾਂ ਦਾ 84 ਫੀਸਦੀ ਹਿੱਸਾ ਬਣਦਾ ਹੈ।

ਹਾਲਾਂਕਿ ਇਸ ਸਮੇਂ ਯੂਪੀਆਈ ਸੱਤ ਦੇਸ਼ਾਂ ਵਿੱਚ ਮੌਜੂਦ ਹੈ, ਪਰ ਇਸ ਦੀ ਵਿਸ਼ਵ ਪੱਧਰੀ ਅੰਤਰ- ਕਾਰਜਸ਼ੀਲਤਾ (Global Interoperability) ਵਿੱਚ ਕੁਝ ਸੀਮਾਵਾਂ ਬਣੀਆਂ ਹੋਈਆਂ ਹਨ, ਜਿਵੇਂ ਕਿ ਉੱਚ-ਮੁੱਲ ਵਾਲੇ ਭੁਗਤਾਨਾਂ ਲਈ ਲੈਣ-ਦੇਣ ਦੀਆਂ ਸੀਮਾਵਾਂ, ਸਥਿਰ ਇੰਟਰਨੈੱਟ ਦੀ ਉਪਲਬਧਤਾ, ਦੇਸ਼-ਵਿਸ਼ੇਸ਼ ਨਿਯਮਕ ਏਕੀਕਰਨ ਦੀ ਲੋੜ ਅਤੇ ਆਖਰੀ ਪੜਾਅ ਤੱਕ ਕਨੈਕਟੀਵਿਟੀ ਪ੍ਰਦਾਨ ਕਰਨ ਦੀ ਸਮਰੱਥਾ।ਉਦਾਹਰਨ ਵਜੋਂ, ਜਦੋਂ ਕਿ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਸ੍ਰੀਲੰਕਾ ਨੂੰ ਯੂਪੀਆਈ ਦੇ ਵਿਸ਼ਵ ਪੱਧਰੀ ਨਕਸ਼ੇ ਵਿੱਚ ਸ਼ਾਮਲ ਕਰ ਲਿਆ ਗਿਆ ਹੈ, ਪਰ ਲੇਖਕ ਨੂੰ ਹਾਲ ਹੀ ਵਿੱਚ ਦੇਸ਼ ਦੀ ਯਾਤਰਾ ਦੌਰਾਨ, ਕੋਲੰਬੋ ਸਮੇਤ, ਯੂਪੀਆਈ ਦੀ ਵਰਤੋਂ ਕਿਤੇ ਵੀ ਨਜ਼ਰ ਨਹੀਂ ਆਈ। ਸਥਾਨਕ ਪ੍ਰਚੂਨ ਵਿਕਰੇਤਾਵਾਂ ਰਿਟੇਲਰਾਂ ਅਤੇ ਸੈਰ-ਸਪਾਟੇ ਨਾਲ ਜੁੜੇ ਵਪਾਰੀਆਂ ਕੋਲ ਇਸ ਪਲੇਟਫਾਰਮ ਨੂੰ ਅਪਣਾਉਣ ਲਈ ਨਾ ਤਾਂ ਉਚਿਤ ਜਾਣਕਾਰੀ ਸੀ ਅਤੇ ਨਾ ਹੀ ਪਲੇਟਫਾਰਮ ਨਾਲ ਜੁੜਨ ਲਈ ਭਰੋਸਾ ਸੀ । ਇਹ ਗੱਲ ਦਰਸਾਉਂਦੀ ਹੈ ਕਿ ਜ਼ਮੀਨੀ ਪੱਧਰ 'ਤੇ ਲਾਗੂ ਕਰਨ ਤੋਂ ਬਾਅਦ ਦੀ ਕਾਰਵਾਈ ਅਤੇ ਵੇਰਵਿਆਂ 'ਤੇ ਧਿਆਨ ਕੇਂਦਰਿਤ ਕਰਨ ਦੀ ਲੋੜ ਹੈ। ਇਸ ਦੇ ਉਲਟ, ਅਲੀਪੇ (Alipay) ਸ੍ਰੀਲੰਕਾ ਵਿੱਚ ਵਧੇਰੇ ਆਸਾਨੀ ਨਾਲ ਉਪਲਬਧ ਹੈ।

ਇਹ ਗੌਰ ਕਰਨ ਯੋਗ ਗੱਲ ਹੈ ਕਿ ਅਲੀਪੇ ਵਿੱਚ ਭਾਰਤੀ ਦਿਲਚਸਪੀ ਉਸ ਸਮੇਂ ਸਾਹਮਣੇ ਆਈ ਹੈ, ਜਦੋਂ ਐਂਟ ਗਰੁੱਪ Ant Group ਨੇ ਅਗਸਤ 2025 ਵਿੱਚ ਭਾਰਤ ਦੀ ਮਸ਼ਹੂਰ ਫਿਨਟੈਕ ਕੰਪਨੀ ਪੇਟੀਐਮ ਨਾਲ ਆਪਣੀ ਸਾਂਝੇਦਾਰੀ ਤੋਂ ਪੂਰੀ ਤਰ੍ਹਾਂ ਬਾਹਰ ਨਿਕਲਿਆ ਸੀ।ਐਂਟ ਗਰੁੱਪ 2015 ਵਿੱਚ ਪੇਟੀਐਮ ਵਿੱਚ ਲਗਭਗ 40 ਫੀਸਦੀ ਹਿੱਸੇਦਾਰੀ ਦੇ ਨਾਲ ਇੱਕ ਨਿਵੇਸ਼ਕ ਵਜੋਂ ਸ਼ਾਮਲ ਹੋਇਆ ਸੀ,ਪਰ 2020 ਵਿੱਚ ਗਲਵਾਨ ਘਾਟੀ ਵਿੱਚ ਹੋਏ ਟਕਰਾਅ ਅਤੇ ਇਸ ਤੋਂ ਬਾਅਦ ਚੀਨੀ ਨਿਵੇਸ਼ਾਂ ਦੀ ਵਧੀ ਹੋਈ ਨਿਯਮਕ ਜਾਂਚ ਕਾਰਨ ਐਂਟ ਗਰੁੱਪ ਨੂੰ ਪੇਟੀਐਮ ਤੋਂ ਪੂਰੀ ਤਰ੍ਹਾਂ ਬਾਹਰ ਨਿਕਲਣ ਲਈ ਮਜਬੂਰ ਕਰ ਦਿੱਤਾ । ਜਿਸ ਦੀ ਪ੍ਰਕਿਰਿਆ ਦੀ ਸ਼ੁਰੂਆਤ 2021 ਵਿੱਚ ਹੋਈ ਸੀ।ਐਂਟ ਗਰੁੱਪ ਨੇ ਜ਼ੋਮੈਟੋ ਅਤੇ ਬਲਿੰਕਿਟ ਪਲੇਟਫਾਰਮਾਂ ਦੀ ਮੂਲ ਕੰਪਨੀ ਈਟਰਨਲ ਵਿੱਚ ਆਪਣੀ ਪੂਰੀ ਹਿੱਸੇਦਾਰੀ ਵੀ ਵੇਚ ਦਿੱਤੀ।

ਅਣਜਾਣ ਮੰਜ਼ਿਲ ਵੱਲ ਇੱਕ ਯਾਤਰਾ

ਹਾਲਾਂਕਿ ਇਹ ਸਾਂਝੇਦਾਰੀ ਹਾਲੇ ਪੂਰੀ ਤਰ੍ਹਾਂ ਤੈਅ ਨਹੀਂ ਹੋਈ ਹੈ, ਪਰ ਅਲੀਪੇ ਦੇ ਸਹਾਰੇ ਯੂ. ਪੀ. ਆਈ.ਦੀ ਵਿਸ਼ਵ ਪੱਧਰੀ ਯਾਤਰਾ ਵੀ ਕੁਝ ਸਵਾਲ ਖੜ੍ਹੇ ਕਰਦੀ ਹੈ। ਇਨ੍ਹਾਂ ਵਿੱਚ ਆਪਸੀ ਤਾਲਮੇਲ (ਇੰਟਰਓਪਰੇਬਿਲਿਟੀ), ਡਾਟਾ ਸੁਰੱਖਿਆ ਅਤੇ ਇਸ ਦੀ ਪ੍ਰਭਾਵਸ਼ੀਲਤਾ ਨਾਲ ਜੁੜੇ ਮੁੱਦੇ ਸ਼ਾਮਲ ਹਨ।

ਭਾਰਤ ਦੇ ਸਖ਼ਤ ਨਿਯਮ ਹਨ ਕਿ ਭੁਗਤਾਨ ਨਾਲ ਸਬੰਧਤ ਡਾਟਾ ਦੇਸ਼ ਦੇ ਅੰਦਰ ਹੀ ਸਟੋਰ ਕੀਤਾ ਜਾਣਾ ਚਾਹੀਦਾ ਹੈ, ਇਸ ਲਈ, ਸਰਹੱਦ ਪਾਰ ਭੁਗਤਾਨ ਪ੍ਰਣਾਲੀਆਂ ਲਈ ਇਹ ਯਕੀਨੀ ਬਣਾਉਣਾ ਜ਼ਰੂਰੀ ਹੈ ਕਿ ਡਾਟਾ ਦੀ ਸਥਾਨਕ ਪੱਧਰ ’ਤੇ ਸਟੋਰੇਜ ਅਤੇ ਆਡਿਟਿੰਗ ਹੋਵੇ।ਯੂਪੀਆਈ ਅਤੇ ਅਲੀਪੇ ਵੱਖ-ਵੱਖ ਤਰੀਕਿਆਂ ਨਾਲ ਕੰਮ ਕਰਦੇ ਹਨ। ਯੂਪੀਆਈ ਇੱਕ ਖੁੱਲ੍ਹੇ ਢਾਂਚੇ ’ਤੇ ਆਧਾਰਿਤ ਹੈ, ਜਿਸ ਵਿੱਚ ਕਈ ਐਪਸ ਰਾਹੀਂ ਅਸਲ-ਸਮੇਂ ਵਿੱਚ ਬੈਂਕ ਤੋਂ ਬੈਂਕ ਪੈਸਾ ਟ੍ਰਾਂਸਫਰ ਕੀਤਾ ਜਾ ਸਕਦਾ ਹੈ। ਇਸ ਦੇ ਉਲਟ, ਅਲੀਪੇ ਇੱਕ ਬੰਦ ਵਾਲਿਟ-ਅਧਾਰਿਤ ਪ੍ਰਣਾਲੀ ਹੈ ਅਤੇ ਵਿਦੇਸ਼ੀ ਭੁਗਤਾਨ ਪ੍ਰਣਾਲੀਆਂ ਨੂੰ ਆਸਾਨੀ ਨਾਲ ਇਸ ਤੱਕ ਪਹੁੰਚ ਦੀ ਇਜਾਜ਼ਤ ਨਹੀਂ ਦਿੰਦੀ। ਇਸ ਕਾਰਨ ਦੋਵਾਂ ਪ੍ਰਣਾਲੀਆਂ ਵਿਚਕਾਰ ਆਪਸੀ ਤਾਲਮੇਲ (ਇੰਟਰਓਪਰੇਬਿਲਿਟੀ)  ਸੀਮਤ ਹੋ ਜਾਂਦੀ ਹੈ।

ਕ੍ਰਾਸ-ਬਾਰਡਰ ਭੁਗਤਾਨਾਂ ਵਿੱਚ ਵਿਦੇਸ਼ੀ ਮੁਦਰਾ (ਫੋਰੈਕਸ) ਦੀ ਤਬਦੀਲੀ ਨਾਲ ਜੁੜੇ ਮੁੱਦੇ ਵੀ ਸਾਹਮਣੇ ਆਉਂਦੇ ਹਨ। ਇਨ੍ਹਾਂ ਵਿੱਚ ਇਹ ਸਵਾਲ ਸ਼ਾਮਲ ਹੁੰਦਾ ਹੈ ਕਿ ਮੁਦਰਾ ਬਦਲਣ ਦੀ ਪ੍ਰਕਿਰਿਆ ਕਿਹੜੀ ਸੰਸਥਾ ਕਰੇਗੀ, ਭੁਗਤਾਨ ਦੇ ਨਿਪਟਾਰੇ (Settlement) ਦੇ ਸਮੇਂ ਵਿੱਚ ਅੰਤਰ ਕਿਵੇਂ ਸੰਭਾਲਿਆ ਜਾਵੇਗਾ, ਅਤੇ ਦੋਵਾਂ ਦੇਸ਼ਾਂ ਦੇ ਨਿਯਮਾਂ ਦੀ ਪਾਲਣਾ ਕਿਵੇਂ ਯਕੀਨੀ ਬਣਾਈ ਜਾਵੇਗੀ।ਇਨ੍ਹਾਂ ਨਿਯਮਾਂ ਦਾ ਉਦੇਸ਼ ਰਾਸ਼ਟਰੀ ਮੁਦਰਾ ਦੀ ਸੁਰੱਖਿਆ ਕਰਨਾ ਅਤੇ ਮਨੀ ਲਾਂਡਰਿੰਗ (ਮਨੀ ਲਾਂਡਰਿੰਗ) ਵਰਗੀਆਂ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਲਈ ਰੈਗੂਲੇਟਰੀ ਪਾਬੰਦੀਆਂ ਦੀ ਪਾਲਣਾ ਕਰਨਾ ਵੀ ਸ਼ਾਮਲ ਹੈ।ਇਸ ਤੋਂ ਇਲਾਵਾ, ਭਾਰਤ-ਚੀਨ ਦੇ ਦੁਵੱਲੇ ਸਬੰਧਾਂ ਵਿੱਚ ਮੌਜੂਦ ਆਪਸੀ ਅਵਿਸ਼ਵਾਸ ਲੰਬੇ ਸਮੇਂ ਤੱਕ ਇਸ ਸਾਂਝੇਦਾਰੀ ਦੇ ਕੰਮਕਾਜ ’ਤੇ ਆਪਣਾ ਪ੍ਰਭਾਵ ਪਾਏਗਾ। ਇਹ ਇੱਕ ਵੱਡੀ ਚੁਣੌਤੀ ਹੋਵੇਗੀ, ਕਿਉਂਕਿ ਦੋਵੇਂ ਪਲੇਟਫਾਰਮ ਆਪਣੇ-ਆਪਣੇ ਦੇਸ਼ਾਂ ਦੀ ਰਾਜਨੀਤਿਕ ਅਰਥਵਿਵਸਥਾ (ਪੋਲੀਟੀਕਲ ਇਕਨਾਮੀ)  ਦਾ ਅਹਿਮ ਹਿੱਸਾ ਹਨ ਅਤੇ ਇਨ੍ਹਾਂ ਨੂੰ ਰਾਸ਼ਟਰੀ ਪਛਾਣ ਨੂੰ ਮਜ਼ਬੂਤ ਕਰਨ ਦੇ ਸਾਧਨ ਵਜੋਂ ਵੀ ਪੇਸ਼ ਕੀਤਾ ਜਾਂਦਾ ਹੈ।

ਇਸ ਦੇ ਨਾਲ ਹੀ, ਇਹ ਤੱਥ ਵੀ ਮਹੱਤਵਪੂਰਨ ਹੈ ਕਿ ਇਹ ਪ੍ਰਸਤਾਵਿਤ ਸਾਂਝੇਦਾਰੀ ਨਵੀਂ ਦਿੱਲੀ ਵੱਲੋਂ ਪ੍ਰੈੱਸ ਨੋਟ 3 ਵਿੱਚ ਸੋਧ ਕਰਨ ਦੇ ਫੈਸਲੇ ਦੇ ਨਾਲ ਸਾਹਮਣੇ ਆਈ ਹੈ। ਇਸ ਸੋਧ ਦਾ ਉਦੇਸ਼ ਉਨ੍ਹਾਂ ਦੇਸ਼ਾਂ ਤੋਂ ਭਾਰਤ ਵਿੱਚ ਨਿਵੇਸ਼ ਨੂੰ ਆਸਾਨ ਬਣਾਉਣਾ ਹੈ ਜੋ ਭਾਰਤ ਨਾਲ ਜ਼ਮੀਨੀ ਸਰਹੱਦ ਸਾਂਝੀ ਕਰਦੇ ਹਨ– ਜੋ ਕਿ 2020 ਦਾ ਉਹ ਫੈਸਲਾ ਸੀ ਜਿਸਨੂੰ ਵਿਆਪਕ ਤੌਰ ’ਤੇ ਚੀਨ ਨੂੰ ਨਿਸ਼ਾਨਾ ਬਣਾਉਣ ਵਾਲੇ ਕਦਮ ਵਜੋਂ ਦੇਖਿਆ ਗਿਆ ਸੀ।ਇਹ ਘਟਨਾਕ੍ਰਮ ਦਰਸਾਉਂਦਾ ਹੈ ਕਿ ਭਾਰਤ ਦੀ ਆਰਥਿਕ ਅਤੇ ਡਿਜੀਟਲ ਤਬਦੀਲੀ ਵਿੱਚ ਚੀਨੀ ਪੂੰਜੀ, ਤਕਨਾਲੋਜੀ ਅਤੇ ਵਿਸ਼ਵ ਪੱਧਰੀ ਪਹੁੰਚ ਦੀ ਮਹੱਤਤਾ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰਨਾ ਮੁਸ਼ਕਲ ਹੈ।


This article was originally published in English in The Tribune as part of an arrangement with the Centre of Excellence for Himalayan Studies

Translated by Jaspreet Singh